ਥਾਈਲੈਂਡ ‘ਚ ਬੰਬ ਧਮਾਕਾ, ਤਿੰਨ ਰੇਲਵੇ ਕਰਮਚਾਰੀਆਂ ਦੀ ਮੌਤ
ਅੰਮ੍ਰਿਤਸਰ (ਰਵਿੰਦਰ) : ਥਾਈਲੈਂਡ ਦੇ ਦੱਖਣੀ ਹਿੱਸੇ ਵਿਚ ‘ਚ ਹੋਏ ਬੰਬ ਧਮਾਕੇ ਵਿਚ ਤਿੰਨ ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਉਦੋਂ ਹੋਇਆ ਜਦੋਂ ਕਰਮਚਾਰੀ ਹਫਤੇ ਦੇ ਅੰਤ ਵਿਚ ਹੋਏ ਇਕ ਹੋਰ ਧਮਾਕੇ ਵਾਲੀ ਥਾਂ ਤੋਂ ਮਲਬਾ ਸਾਫ਼ ਕਰ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਸਵੇਰੇ ਕਰੀਬ 6.30 ਵਜੇ ਉਸ ਸਮੇਂ ਹੋਇਆ ਜਦੋਂ ਰੇਲਵੇ ਕਰਮਚਾਰੀ ਖਲੋਂਗ ਨਗਈ ਸਟੇਸ਼ਨ ਦੇ ਨੇੜੇ ਪਟੜੀਆਂ ਦੀ ਮੁਰੰਮਤ ਕਰ ਰਹੇ ਸਨ।
ਜਾਣਕਾਰੀ ਮੁਤਾਬਕ ਧਮਾਕੇ ਕਾਰਨ ਇਕ ਮਾਲ ਗੱਡੀ ਵੀ ਪਲਟ ਗਈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਰੇਲਵੇ ਰੂਟ ਬੰਦ ਕਰਨਾ ਪਿਆ। ਪੁਲਿਸ ਨੇ ਦੱਸਿਆ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਅ ‘ਤੇ ਹੈ। ਦੱਖਣੀ ਥਾਈਲੈਂਡ ਵਿਚ ਬੰਬ ਧਮਾਕੇ ਕੋਈ ਨਵੀਂ ਗੱਲ ਨਹੀਂ ਹਨ, ਜਿੱਥੇ ਪਿਛਲੇ ਸਮੇਂ ਵਿਚ ਸਰਕਾਰ ਵਿਰੋਧੀ ਵੱਖਵਾਦੀਆਂ ਨੇ ਸਰਕਾਰੀ ਬਲਾਂ ਨਾਲ ਝੜਪ ਕੀਤੀ ਹੈ, ਹਾਲਾਂਕਿ ਹਾਲ ਹੀ ਦੇ ਸਾਲਾਂ ਵਿਚ ਹਿੰਸਾ ਵਿਚ ਕਮੀ ਆਈ ਹੈ।