ਔਰਤ ਤੋਂ ਲੁਟੇਰੇ ਨੇ ਖੋਹਿਆ ਪਰਸ, CCTV ‘ਚ ਕੈਦ ਹੋਈ ਵਾਰਦਾਤ
ਅੰਮ੍ਰਿਤਸਰ (ਰਵਿੰਦਰ) : ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ‘ਚ ਚੋਰੀ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਫਿਰੋਜ਼ਪੁਰ ਛਾਉਣੀ ਦੇ ਮੇਨ ਬਾਜ਼ਾਰ ‘ਚੋਂ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2 ਔਰਤਾਂ ਬਾਜ਼ਾਰ ‘ਚੋਂ ਖਰੀਦਦਾਰੀ ਕਰਕੇ ਵਾਪਸ ਆਪਣੇ ਘਰ ਜਾ ਰਹੀਆਂ ਸਨ ਤਾਂ ਪਿੱਛੋਂ ਆਏ ਇਕ ਲੁਟੇਰੇ ਨੇ ਔਰਤ ਦਾ ਪਰਸ ਖੋਹ ਲਿਆ ਤੇ ਔਰਤ ਬੁਰੀ ਤਰ੍ਹਾਂ ਹੇਠਾਂ ਡਿੱਗ ਗਈ। ਗਨੀਮਤ ਰਹੀ ਕਿ ਪਿੱਛੋਂ ਕੋਈ ਵੱਡਾ ਵਾਹਨ ਨਹੀਂ ਆ ਰਿਹਾ ਸੀ ਅਤੇ ਪੀੜਤ ਔਰਤ ਦਾ ਬਚਾਅ ਹੋ ਗਿਆ।
ਔਰਤ ਦੇ ਪਰਸ ਵਿੱਚ 12000 ਰੁਪਏ, ਇਕ ਮੋਬਾਈਲ ਅਤੇ ਜ਼ਰੂਰੀ ਕਾਗਜ਼ਾਤ ਸਨ। ਲਗਭਗ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਝਪਟਮਾਰ ਪੁਲਸਦੀ ਗ੍ਰਿਫ਼ਤ ਤੋਂ ਫਰਾਰ ਹੈ। ਉਥੇ ਹੀ ਥਾਣਾ ਛਾਉਣੀ ਦੇ ਨਵੀਨ ਕੁਮਾਰ ਨੇ ਦੱਸਿਆ ਕਿ ਤੁਹਾਡੇ ਰਾਹੀਂ ਇਹ ਮਾਮਲਾ ਮੇਰੇ ਸਾਹਮਣੇ ਆਇਆ ਹੈ ਅਤੇ ਇਸ ‘ਤੇ ਕਾਰਵਾਈ ਕਰਦਿਆਂ ਜਲਦ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।