November 25, 2024

ਪੰਜਾਬ ਭਾਜਪਾ ਦੇ ਪੁਨਰਗਠਨ ਦਾ ਐਲਾਨ ਜਲਦੀ

ਅੰਮ੍ਰਿਤਸਰ (ਰਵਿੰਦਰ) : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਗੁਜਰਾਤ ਚੋਣਾਂ ਤੋਂ ਨਿਪਟਦੇ ਹੀ ਪੰਜਾਬ ਭਾਜਪਾ ਦਾ ਪੁਨਰਗਠਨ ਕਰਨ ਜਾ ਰਹੀ ਹੈ। ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅਹੁਦਾ ਬਰਕਰਾਰ ਰਹੇਗਾ ਪਰ ਉਨ੍ਹਾਂ ਦੀ ਅੱਧੀ ਤੋਂ ਵੱਧ ਟੀਮ ਦੀ ਛਾਂਟੀ ਤੈਅ ਮੰਨੀ ਜਾ ਰਹੀ ਹੈ। ਭਗਵਾਂ ਪਾਰਟੀ ਪਹਿਲੀ ਵਾਰ ਪੰਜਾਬ ‘ਚ ਵੱਡੇ ਪੱਧਰ ’ਤੇ ਸਿੱਖ ਨੇਤਾਵਾਂ ਨੂੰ ਸੂਬਾ ਟੀਮ ‘ਚ ਜਗ੍ਹਾ ਦੇਵੇਗੀ। ਪਾਰਟੀ ਘੱਟ ਤੋਂ ਘੱਟ 4 ਨੇਤਾਵਾਂ ਨੂੰ ਕੋਰ ਗਰੁੱਪ ਤੋਂ ਬਾਹਰ ਕਰਨ ਜਾ ਰਹੀ ਹੈ। ਇਨ੍ਹਾਂ ‘ਚੋਂ 2 ਸਾਬਕਾ ਪ੍ਰਧਾਨ ਤੇ 2 ਸਾਬਕਾ ਮੰਤਰੀ ਸ਼ਾਮਲ ਹਨ। ਰਾਣਾ ਗੁਰਮੀਤ ਸੋਢੀ ਨੂੰ ਲੈ ਕੇ ਅਜੇ ਵੀ ਸ਼ੰਕਾ ਹੈ ਕਿ ਉਨ੍ਹਾਂ ਨੂੰ ਸੂਬਾ ਅਹੁਦੇਦਾਰ ਬਣਾਇਆ ਜਾਵੇ ਜਾਂ ਕਰ ਗਰੁੱਪ ‘ਚ ਥਾਂ ਦਿੱਤੀ ਜਾਵੇਗੀ। ਫ਼ਤਹਿਜੰਗ ਬਾਜਵਾ ਨੂੰ ਵੀ ਕੋਰ ਗਰੁੱਪ ਦਾ ਮੈਂਬਰ ਬਣਾਇਆ ਜਾ ਸਕਦਾ ਹੈ।

ਸੂਬੇ ਦੀ ਟੀਮ ‘ਚ ਪ੍ਰਧਾਨ ਦੇ ਨਾਲ ਸੰਗਠਨ ਮਹਾ ਮੰਤਰੀ, 4 ਮਹਾ ਮੰਤਰੀ, 8 ਉਪ ਪ੍ਰਧਾਨ, 8 ਸਕੱਤਰ, ਖਜ਼ਾਨਚੀ, ਦਫ਼ਤਰ ਸਕੱਤਰ, ਪ੍ਰਦੇਸ਼ ਪ੍ਰੈੱਸ ਸਕੱਤਰ, ਆਈ. ਟੀ. ਸੈੱਲ ਦਾ ਪ੍ਰਮੁੱਖ ਤੇ ਸੋਸ਼ਲ ਮੀਡੀਆ ਪ੍ਰਮੁੱਖ ਨੂੰ ਰੱਖਿਆ ਜਾਂਦਾ ਹੈ। ਇਕ ਭਾਜਪਾ ਨੇਤਾ ਨੇ ਦੱਸਿਆ ਕਿ ਹੋਰ ਦਲਾਂ ਤੋਂ ਆਏ ਆਗੂਆਂ ਨੂੰ ਜ਼ਿੰਮੇਵਾਰੀ ਮਿਲਣ ਨਾਲ ਹੋਰ ਵਿਰੋਧੀ ਦਲਾਂ ਦੇ ਨੇਤਾ ਵੀ ਵੱਡੇ ਪੈਮਾਨੇ ’ਤੇ ਭਾਜਪਾ ਦਾ ਰੁਖ ਕਰ ਸਕਦੇ ਹਨ। ਭਾਜਪਾ ‘ਚ ਸ਼ਾਮਲ ਹੋਏ ਕਈ ਕਾਂਗਰਸ ਨੇਤਾਵਾਂ ਨੂੰ ਕੇਂਦਰ ਨੇ ਸਕਿਓਰਿਟੀ ਵੀ ਮੁਹੱਈਆ ਕਰਵਾਈ ਹੈ। ਹੁਣ ਜੇਕਰ ਪਾਰਟੀ ‘ਚ ਅਹਿਮ ਅਹੁਦਾ ਤੇ ਸਕਿਓਰਿਟੀ ਆਦਿ ਦਿੱਤੀ ਜਾਂਦੀ ਹੈ ਤਾਂ ਜ਼ਾਹਰ ਤੌਰ ’ਤੇ ਇਸ ਨਾਲ ਹੋਰ ਦਲਾਂ ਦੇ ਸੀਨੀਅਰ ਨੇਤਾ ਵੀ ਭਾਜਪਾ ‘ਚ ਸ਼ਾਮਲ ਹੋਣਗੇ।

 

Leave a Reply

Your email address will not be published. Required fields are marked *