STF, ਪਰਮਜੀਤ ਪੰਮਾ ਹਥਿਆਰ ਤੇ ਹੈਰੋਇਨ ਸਣੇ ਗ੍ਰਿਫਤਾਰ
ਅੰਮ੍ਰਿਤਸਰ (ਰਵਿੰਦਰ) : ਸਪੈਸ਼ਲ ਟਾਸਟ ਫੋਰਸ ਨੇ ਭਾਰਤ-ਪਾਕਿ ਸਰਹੱਦ ’ਤੇ ਰਮਦਾਸ ਸੈਕਟਰ ’ਚ ਇਕ ਸੀਕ੍ਰੇਟ ਆਪ੍ਰੇਸ਼ਨ ਦੌਰਾਨ ਹੈਰੋਇਨ ਤੇ ਹਥਿਆਰਾਂ ਦੀ ਖੇਪ ਡਲਿਵਰ ਕਰਨ ਜਾ ਰਹੇ ਸਮੱਗਲਰ ਪਰਮਜੀਤ ਸਿੰਘ ਪੰਮਾ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੇ ਕਬਜ਼ੇ ’ਚੋਂ 2 ਕਿਲੋ ਹੈਰੋਇਨ ਤੇ 8 ਵਿਦੇਸ਼ੀ ਪਿਸਤੌਲ ਬਰਾਮਦ ਹੋਏ, ਜਿਨ੍ਹਾਂ ਦੇ ਨਾਲ 9 ਐੱਮ. ਐੱਮ. ਦੇ 14 ਮੈਗਜ਼ੀਨ ਅਤੇ 21 ਬੋਰ ਦੇ 39 ਕਾਰਤੂਸ ਕਾਬੂ ਕੀਤੇ ਗਏ। ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਦੋਸ਼ੀ ਨੂੰ ਅਦਾਲਤ ਦੇ ਹੁਕਮਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਹੈ।
ਜਾਣਕਾਰੀ ਮੁਤਾਬਿਕ ਹੈਰੋਇਨ ਤੇ ਹਥਿਆਰਾਂ ਦੀ ਖੇਪ ਹਰਿਆਣਾ ਦੇ ਕੁਲਦੀਪ ਸਿੰਘ ਨੇ ਪਾਕਿਸਤਾਨ ਦੇ ਰਸਤੇ ਭਾਰਤੀ ਸਰਹੱਦ ’ਤੇ ਭਿਜਵਾਈ ਸੀ। ਸ਼ੁਰੂਆਤੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਗ੍ਰਿਫ਼ਤਾਰ ਕੀਤੇ ਗਏ ਪੰਮਾ ਦੀ ਮੁਲਾਕਾਤ ਕੁਲਦੀਪ ਨਾਲ ਹਿਸਾਰ ਜੇਲ ’ਚ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ’ਚ ਇਕ ਸਮਝੌਤਾ ਹੋ ਗਿਆ, ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੁਲਦੀਪ ਦੁਬਈ ਚਲਾ ਗਿਆ, ਓਧਰੋਂ ਉਸ ਨੇ ਪਾਕਿਸਾਤਨ ਤੋਂ ਡਰੋਨ ਦੇ ਰਾਸਤੇ ਡਰੱਗ ਤੇ ਹਥਿਆਰ ਭਾਰਤੀ ਸਰਹੱਦ ’ਤੇ ਭਿਜਵਾਏ ਸਨ।ਸਪੈਸ਼ਲ ਟਾਸਕ ਫੋਰਸ ਪਿਛਲੇ 8 ਦਿਨਾਂ ਤੋਂ ਭਾਰਤੀ ਸਰਹੱਦ ’ਤੇ ਆਪਣਾ ਆਪ੍ਰੇਸ਼ਨ ਚਲਾ ਰਹੀ ਸੀ, ਜਿਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਮੱਗਲਰ ਪੰਮਾ ’ਤੇ ਨਜ਼ਰ ਰੱਖੀ ਜਾ ਰਹੀ ਸੀ, ਜਿਵੇਂ ਹੀ ਉਹ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਡਲਿਵਰ ਕਰਨ ਨਿਕਲਿਆ ਤਾਂ ਉਸ ਦੀ ਕਾਰ ਨੂੰ ਰੋਕਿਆ ਗਿਆ ਅਤੇ ਉਸ ’ਚ ਪਏ ਸਾਮਾਨ ਨੂੰ ਕਬਜ਼ੇ ’ਚ ਲੈ ਲਿਆ ਗਿਆ। ਡੀ.ਐੱਸ.ਪੀ. ਵਵਿੰਦਰ ਮਹਾਜਨ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।