ਕੀ ਹਥਿਆਰ ਦਿਖਾਉਣਾ ਗ਼ੈਰ-ਕਾਨੂੰਨੀ ਹੈ, ਨਵਕੀਰਨ ਸਿੰਘ
ਅੰਮ੍ਰਿਤਸਰ (A:P) – ਕੀ ਜਨਤਰ ਤੌਰ ’ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨਾ ਅਤੇ ਲਾਇਸੈਂਸੀ ਹਥਿਆਰ ਰੱਖਣਾ ਕੋਈ ਜੁਰਮ ਹੈ? ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਅਸੀਂ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਸਿੰਘ ਅਤੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨਾਲ ਗੱਲਬਾਤ ਕੀਤੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੱਸਦੇ ਹਨ ਕਿ ਜਵਾਈ ਫਾਇਰ ਕਰਨ ਜਾਂ ਫਿਰ ਹਥਿਆਰ ਲਹਿਰਾਉਣ ਨਾਲ ਭਾਵੇਂ ਹੀ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਇਸ ਨਾਲ ਭੈਅ ਪੈਦਾ ਹੁੰਦਾ ਹੈਂ। ਇਸ ਨੂੰ ਜ਼ੁਰਮ ਦੀ ਕੈਟੇਗਰੀ ਵਿਚ ਰੱਖਿਆ ਗਿਆ ਹੈ ਅਤੇ ਇਸ ਜੁਰਮ ਲਈ 3 ਮਹੀਨੇ ਤੱਕ ਜੇਲ੍ਹ ਤੇ 250 ਰੁਪਏ ਜੁਰਮਾਨਾ ਹੋ ਸਕਦਾ ਹੈ। ਜੇ ਕੀਤੇ ਜਨਤਕ ਥਾਂ ਤੇ ਫ਼ਾਇਰ ਕਰਦਾ ਹੈ, ਤਾਂ ਕਿਸੇ ਦੂਜੇ ਦੀ ਸੁਰੱਖਿਆ ਵੀ ਖਤਰੇ ਵਿਚ ਪੈ ਸਕਦੀ ਹੈ।
ਨਾਲ ਹੀ ਉਨ੍ਹਾਂ ਕਿਹਾ ਹੈ ਕਿ ਜੇਕਰ ਹਥਿਆਰ ਲਾਇਸੈਂਸੀ ਹੈਂ, ਤਾਂ ਉਹ ਸ਼ਖਸ ਆਪਣੀ ਸੁਰੱਖਿਆ ਲਈ ਜਨਤਕ ਤੋਂ ਤੇ ਹਥਿਆਰ ਲੈ ਕੇ ਤੁਰ ਸਕਦਾ ਹੈ, ਇਸ ਨੂੰ ਜ਼ੁਰਮ ਨਹੀ ਮੰਨਿਆ ਜਾਵੇਗਾ। ਜੇਕਰ ਸ਼ਕਸ ਨੂੰ ਥਰੈਟ ਹੈ ਉਸ ਨੂੰ ਡਾਰ ਜਾ ਕਿਸੇ ਤੋਂ ਧਮਕੀ ਮਿਲ ਰਹੀ ਹੈ, ਤਾਂ ਅਜਿਹੇ ਵਿਚ ਆਪਣੇ ਬਚਾਅ ਲਈ ਹਥਿਆਰ ਦੀ ਵਰਤੋਂ ਕੀਤੀ ਜਾ ਸਕਦੀ ਹੈ, ਉਸ ਨੂੰ ਕਾਨੂੰਨ ਜੁਰਮ ਨਹੀ ਮੰਨਦਾ ਪਰ ਜੇ ਕਿਸੇ ਨੂੰ ਡਰਾਉਣ ਜਾਂ ਦਿਖਾਵੇ ਲਈ ਹਥਿਆਰ ਦੀ ਵਰਤੋ ਕਰਦਾ ਹੈ ਤਾਂ ਇਹ ਜ਼ੁਰਮ ਦੀ ਸ਼੍ਰੇਣੀ ਵਿਚ ਆਵੇਗਾ।