ਮਛੇਰਿਆਂ ਦਾ ਦੇਸ ਮੰਨਿਆ ਜਾਣ ਵਾਲਾ ਕਤਰ ਕਿਵੇਂ ਅਮੀਰ ਬਣ ਗਿਆ
ਅੰਮ੍ਰਿਤਸਰ (ਰਵਿੰਦਰ) – ਕਤਰ ਦੀ ਰਾਜਧਾਨੀ ਦੋਹਾ ਸਾਲ 2022 ਵਿੱਚ ਫ਼ੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਦਾ ਕੁਝ ਸਾਲ ਪਹਿਲਾਂ ਤੱਕ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ। ਇੱਕ ਸਦੀ ਪਹਿਲਾਂ ਸਾਲ 1992 ਵਿੱਚ ਇਹ 12 ਹਜ਼ਾਰ ਵਰਗ ਕਿਲੋਮੀਟਰ ਵਿੱਚ ਫੈਲਿਆ ਖਾੜੀ ਦੇਸ਼ ਵਿਹਾਰਕ ਰੂਪ ਵਿੱਚ ਵਸਣ ਯੋਗ ਵੀ ਨਹੀਂ ਮੰਨਿਆ ਜਾਂਦਾ ਸੀ। ਇੱਥੇ ਰਹਿਣ ਵਾਲੇ ਲੋਕਾਂ ਵਿੱਚ ਵੱਡੀ ਗਿਣਤੀ ਮਛੇਰਿਆਂ ਅਤੇ ਮੋਤੀ ਚੁਨਣ ਵਾਲਿਆਂ ਦੀ ਸੀ ਅਤੇ ਇਹ ਲੋਕ ਖਾਨਾਬਦੋਸ਼ ਸੀ ਜੋ ਅਰਬ ਟਾਪੂ ਵਿੱਚ ਘੁੰਮਦਿਆਂ ਜ਼ਿੰਦਗੀ ਬਤੀਤ ਕਰਦੇ ਸੀ।ਜੋ ਲੋਕ ਆਪਣੀ ਉਮਰ ਦੇ ਨੌਂਵੇਂ ਦਹਾਕੇ ਵਿੱਚ ਹਨ ਉਨ੍ਹਾਂ ਨੂੰ 1930-40 ਦੇ ਦੌਰ ਦਾ ਵੱਡਾ ਆਰਥਿਕ ਸੰਕਟ ਹਾਲੇ ਵੀ ਯਾਦ ਹੈ।ਇਹ ਉਹ ਸਮਾਂ ਸੀ ਜਦੋਂ ਜਪਾਨੀ ਲੋਕਾਂ ਨੇ ਮੋਤੀ ਦੀ ਖੇਤੀ ਅਤੇ ਇਸ ਦੀ ਵਿਆਪਕ ਪੈਦਾਵਾਰ ਸ਼ੁਰੂ ਕਰ ਦਿੱਤੀ। ਨਤੀਜੇ ਵਜੋਂ ਕਤਰ ਦੀ ਅਰਥ-ਵਿਵਸਥਾ ਡੋਲ ਗਈ।
ਇਸੇ ਦਹਾਕੇ ਵਿੱਚ, ਕਤਰ ਤੋਂ ਤੀਹ ਫੀਸਦੀ ਲੋਕਾਂ ਨੇ ਹਿਜਰਤ ਕੀਤੀ ਅਤੇ ਬਿਹਤਰ ਮੌਕਿਆਂ ਦੀ ਭਾਲ ਵਿੱਚ ਵਿਦੇਸ਼ ਚਲੇ ਗਏ। ਸੰਯੁਕਤ ਰਾਸ਼ਟਰ ਦੇ ਮੁਤਾਬਕ, ਇੱਥੋਂ ਦੀ ਵਸੋਂ 24 ਹਜ਼ਾਰ ਤੱਕ ਸਿਮਟ ਕੇ ਰਹਿ ਗਈ।ਵੀਹਵੀਂ ਸਦੀ ਦੇ ਮੱਧ ਵਿੱਚ ਕਤਰ ਦਾ ਖਜ਼ਾਨਾ ਤੇਜ਼ੀ ਨਾਲ ਵਧਿਆ ਅਤੇ ਉਹ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ।ਅੱਜ ਕਤਰ ਵਿੱਚ ਅਣਗਿਣਤ ਉੱਚੀਆਂ ਇਮਾਰਤਾਂ ਹਨ, ਸ਼ਾਨਦਾਰ ਟਾਪੂ ਅਤੇ ਅਤਿ-ਆਧੁਨਿਕ ਸਟੇਡੀਅਮ ਹਨ।
ਵਧਦੇ ਫੁਲਦੇ ਤੇਲ ਉਦਯੋਗ ਤੋਂ ਆਕਰਸ਼ਿਤ ਹੋ ਕੇ, ਪਰਵਾਸੀ ਅਤੇ ਨਿਵੇਸ਼ਕ ਕਤਰ ਵਿੱਚ ਆਉਣ ਲੱਗੇ ਜਿਸ ਨਾਲ ਇਸ ਦੀ ਅਬਾਦੀ ਵਿੱਚ ਵਾਧਾ ਹੋਇਆ। 1950 ਵਿੱਚ ਕਤਰ ਦੀ ਅਬਾਦੀ 25,000 ਤੋਂ ਵੀ ਘੱਟ ਸੀ ਜੋ 1970 ਤੱਕ 100,000 ਤੋਂ ਵੱਧ ਹੋ ਗਈ।
ਜੋ ਦੇਸ਼ ਕਦੇ ਮਛੇਰਿਆਂ ਅਤੇ ਮੋਤੀ ਚੁਨਣ ਲਈ ਜਾਣਿਆ ਜਾਂਦਾ ਸੀ ਉੱਥੋਂ ਦੀ ਜੀਡੀਪੀ 1970 ਵਿੱਚ 300 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋ ਗਈ।
ਇੱਕ ਸਾਲ ਬਾਅਦ, ਬ੍ਰਿਟਿਸ਼ ਸ਼ਾਸਨ ਦਾ ਅੰਤ ਹੋਇਆ ਅਤੇ ਕਤਰ ਇੱਕ ਅਜ਼ਾਦ ਦੇਸ਼ ਬਣ ਗਿਆ। ਇਸ ਦੇ ਨਾਲ ਹੀ ਇੱਥੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਜਿਸ ਨੇ ਕਤਰ ਨੂੰ ਹੋਰ ਵੀ ਅਮੀਰ ਦੇਸ਼ ਬਣਾਇਆ।ਇਸ ਤੋਂ ਇਹ ਪਤਾ ਲੱਗਿਆ ਕਿ ਈਰਾਨ ਅਤੇ ਰੂਸ ਤੋਂ ਬਾਅਦ ਕਤਰ ਕੁਦਰਤੀ ਗੈਸ ਦੇ ਭੰਡਾਰ ਵਿੱਚ ਸਭ ਤੋਂ ਵੱਡਾ ਦੇਸ਼ ਹੈ।