November 25, 2024

ਆਸਟਰੇਲੀਆਈ ਕੁੜੀ ਦੇ ਕਤਲ ਕੇਸ ’ਚ ਪਰਵਾਸੀ ਪੰਜਾਬੀ ਗ੍ਰਿਫ਼ਤਾਰ

ਅੰਮ੍ਰਿਤਸਰ (ਅ:ਪ)  ਆਸਟੇਰਲੀਆ ਦੀ ਪੁਲਿਸ ਮੁਲਜ਼ਮ ਰਾਜਵਿੰਦਰ ਸਿੰਘ ਦੀ 4 ਸਾਲਾ ਤੋਂ ਭਾਲ ਕਰ ਰਹੀ ਸੀ। ਉਸ ”ਤੇ ਆਸਟਰੇਲੀਆ ਸਰਕਾਰ ਇੱਕ ਨੇ ਮਿਲੀਅਨ ਡਾਲਰ (ਅਸਟਰੇਲੀਆਈ) ਯਾਨਿ ਕਰੀਬ 5.5 ਕਰੋੜ ਰੁਪਏ ਦਾ ਇਨਾਮ ਵੀ ਰੱਖਿਆ ਸੀ। 38 ਸਾਲ ਦੇ ਰਾਜਵਿੰਦਰ ਸਿੰਘ ਆਸਟੇਰਲੀਆ ਦੇ ਕੁਈਨਜ਼ਲੈਂਡ ਵਿੱਚ ਰਹਿੰਦੇ ਸਨ। ਰਾਜਵਿੰਦਰ ”ਤੇ ਸਾਲ 2018 ਵਿੱਚ 24 ਸਾਲਾ ਟੋਯਾਹ ਕੋਰਡਿੰਗਲੇ ਦੇ ਕਤਲ ਦਾ ਇਲਜ਼ਾਮ ਹੈ। ਪੁਲਿਸ ਮੁਤਾਬਕ ਰਾਜਵਿੰਦਰ ਟੋਯਾਹ ਦੇ ਕਤਲ ਤੋਂ ਬਾਅਦ ਆਸਟਰੇਲੀਆ ਛੱਡ ਭਾਰਤ ਭੱਜ ਆਇਆ ਸੀ। ਰਾਜਵਿੰਦਰ ਦੇ 5.5 ਕਰੋੜ ਦਾ ਇਹ ਇਨਾਮ ਰਾਸ਼ੀ ਕੁਈਨਜ਼ਲੈਂਡ ਵਿੱਚ ਹੁਣ ਤੱਕ ਦੀ ਸਭ ਤੋਂ ਉੱਚੀ ਪੇਸ਼ਕਸ਼ ਹੈ। 38 ਸਾਲ ਦੇ ਰਾਜਵਿੰਦਰ ਸਿੰਘ ਆਸਟੇਰਲੀਆ ਦੇ ਕੁਈਨਜ਼ਲੈਂਡ ਵਿੱਚ ਰਹਿੰਦੇ ਸਨ ਪਰ ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਪਿੰਡ ਬੁੱਟਰ ਕਲਾਂ ਪਿੰਡ ਨਾਲ ਹੈ।ਉਹ ਉੱਥੇ ਇੱਕ ਨਰਸ ਵਜੋਂ ਕੰਮ ਕਰਦੇ ਸਨ ਅਤੇ ਕਥਿਤ ਕਤਲ ਤੋਂ ਬਾਅਦ ਆਪਣੀ ਨੌਕਰੀ, ਪਤਨੀ ਅਤੇ ਬੱਚਿਆਂ ਨੂੰ ਉੱਥੇ ਹੀ ਛੱਡ ਆਏ ਸੀ।

ਜਾਣਕਾਰੀ ਮੁਤਾਬਕ “ਇੰਟਰਪੋਲ ਨੇ ਉਕਤ (ਰਾਜਵਿੰਦਰ ਸਿੰਘ) ਮੁਲਜ਼ਮ ਸਬੰਧੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਸੀਬੀਆਈ/ਇੰਟਰਪੋਲ ਨਵੀਂ ਦਿੱਲੀ ਨੇ 21 ਨਵੰਬਰ, 2022 ਨੂੰ ਪਟਿਆਲਾ ਹਾਊਸ ਅਦਾਲਤ ਵੱਲੋਂ ਉਨ੍ਹਾਂ ਖ਼ਿਲਾਫ਼ ਹਵਾਲਗੀ ਨਿਯਮ ਤਹਿਤ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।” ਕੁਈਨਜ਼ਲੈਂਡ ਦੀ ਪੁਲਿਸ ਮੁਤਾਬਕ ਰਾਜਵਿੰਦਰ ਨੂੰ ਨਵੀਂ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਆਸ ਹੈ ਕਿ ਉਹ ਅਦਾਲਤ ਵਿੱਚ ਉਸ ਦੀ ਹਵਾਲਗੀ ”ਤੇ ਸੁਣਵਾਈ ਹੋ ਸਕਦੀ ਹੈ। ਉਸ ਤੋਂ ਬਾਅਦ ਉਸ ਨੂੰ ਕਾਨੂੰਨੀ ਪ੍ਰਕਿਰਿਆ ਲਈ ਆਸਟਰੇਲੀਆ ਲਿਆਂਦਾ ਜਾਵੇਗਾ।ਆਸਟਰੇਲੀਆਈ ਔਰਤ ਦੇ ਕਤਲ ਕੇਸ ਵਿੱਚ ਫਰਾਰ ਐਲਾਨੇ ਗਏ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਆਸਟੇਰਲੀਆ ਦੀ ਪੁਲਿਸ ਮੁਲਜ਼ਮ ਰਾਜਵਿੰਦਰ ਸਿੰਘ ਦੀ 4 ਸਾਲਾ ਤੋਂ ਭਾਲ ਕਰ ਰਹੀ ਸੀ। ਰਾਜਵਿੰਦਰ ਦੇ ਆਸਟਰੇਲੀਆ ਛੱਡਣ ਦੇ ਕੁਝ ਘੰਟਿਆਂ ਬਾਅਦ ਹੀ ਟੋਯਾਹ ਦੀ ਲਾਸ਼ ਬਰਾਮਦ ਹੋਈ ਸੀ। ਇਸ ਤੋਂ ਪਹਿਲਾਂ ਰਾਜਵਿੰਦਰ ਸਿੰਘ ਨੂੰ ਸਿਡਨੀ ਏਅਰੋਪਰਟ ”ਤੇ ਦੇਖਿਆ ਗਿਆ ਸੀ।

 

 

 

 

 

 

 

 

 

 

 

 

Leave a Reply

Your email address will not be published. Required fields are marked *