November 25, 2024

ਪੰਜਾਬ ‘ਤੇ ਨਾਲਦੇ ਸੂਬਿਆਂ ‘ਚ ਠੰਡ ਦਾ ਕਹਿਰ

ਅੰਮ੍ਰਿਤਸਰ (ਰਵਿੰਦਰ) : ਹਿਮਾਚਲ ਦੇ ਪਹਾੜਾਂ ’ਤੇ ਲੰਘੇ ਹਫ਼ਤੇ ਦੀ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ’ਤੇ ਦਿਸਣ ਲੱਗਾ ਹੈ। ਗੁਆਂਢੀ ਸੂਬੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਜ਼ਿਆਦਾਤਰ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਹੇਠਾਂ ਆ ਗਿਆ ਹੈ। ਉੱਧਰ ਹਿਮਾਚਲ ਦੇ ਪਹਾੜਾਂ ਨਾਲੋਂ ਵੱਧ ਸਰਦੀ ਮੈਦਾਨੀ ਇਲਾਕਿਆਂ ’ਚ ਪੈ ਰਹੀ ਹੈ। ਜ਼ਿਆਦਾਤਰ ਮੈਦਾਨੀ ਇਲਾਕਿਆਂ ’ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1 ਤੋਂ 4 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਗੁਆਂਢੀ ਸੂਬੇ ਪੰਜਾਬ ਦੇ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 8.1 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ।

ਸ਼੍ਰੀਨਗਰ-ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ ਮੌਸਮ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ, ਜਿਸ ’ਚ ਤਾਪਮਾਨ ਡਿਗ ਕੇ ਸਿਫ਼ਰ ਨਾਲੋਂ 0.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਕਸ਼ਮੀਰ ਵਾਦੀ ’ਚ ਸੈਲਾਨੀਆਂ ਦੇ ਪ੍ਰਮੁੱਖ ਸਥਾਨ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 4.8 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਪਾਲਮਪੁਰ ਦੇ ਘੱਟੋ-ਘੱਟ ਤਾਪਮਾਨ ’ਚ ਆਮ ਦੇ ਮੁਕਾਬਲੇ ਸਭ ਤੋਂ ਵੱਧ 3.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਉਲਟ ਸਭ ਤੋਂ ਠੰਡੇ ਇਲਾਕਿਆਂ ’ਚ ਗਿਣੇ ਜਾਣ ਵਾਲੇ ਕੁਫਰੀ ਦਾ ਘੱਟੋ-ਘੱਟ ਤਾਪਮਾਨ ਅਜੇ 7.7 ਡਿਗਰੀ, ਸ਼ਿਮਲਾ ਦਾ 7.8 ਡਿਗਰੀ, ਮਨਾਲੀ ਦਾ 3.4 ਡਿਗਰੀ, ਕੁਕੁਮਸੈਰੀ ਦਾ ਮਾਈਨਸ 4.2 ਡਿਗਰੀ, ਨਾਰਕੰਡਾ ਦਾ 5.5 ਡਿਗਰੀ ਚੱਲ ਰਿਹਾ ਹੈ।

Leave a Reply

Your email address will not be published. Required fields are marked *