ਅਮ੍ਰਿਤਪਾਲ ਸਿੰਘ ਮਹਿਰੋ ਤੇ FIR ਦਰਜ਼, ਰਾਜਾ ਵੜਿੰਗ ਤੇ ਕੀਤੀ ਟਿੱਪਣੀ
ਅੰਮ੍ਰਿਤਸਰ (ਅ-ਪ)- ਰਾਜਾ ਵੜਿੰਗ ਦੇ ਸ਼ਿਕਾਇਤ ਦੇ ਅਧਾਰ ਤੇ ਅਮ੍ਰਿਤਪਾਲ ਸਿੰਘ ਮਹਿਰੋ ਤੇ ਪਰਚਾ ਦਰਜ਼ ਕੀਤਾ ਗਿਆ ਹੈ । ਰਾਜਾ ਵੜਿੰਗ ਦਾ ਕਹਿਣਾ ਹੈ ਕਿ ਅਮ੍ਰਿਤਪਾਲ ਸਿੰਘ ਮਹਿਰੋ ਨੇ ਫੇਸਬੁੱਕ , ਟਵੀਟਰ ਦੇ ਇੱਕ ਇੰਟਰਵਿਊ ‘ਚ ਕਿਹਾ ਗਿਆ ਹੈ ਕਿ ਅਜੇ ਤੇ ਬਾਰਾਬੌਰ ‘ਤੇ ਬਤੀਬੋਰ ਨੂੰ ਵੇਖ ਕੇ ਹੀ ਇਨ੍ਹਾਂ ਦੀਆਂ ਚੀਕਾਂ ਨਿਕਲ ਗਿਆਂ ਹਨ ‘ਤੇ ਜਿਹੜੇ ਅਸੀਂ ਹੱਥਿਆਰ ਦਿਖਾਏ ਹੀ ਨਹੀ, ਉਨ੍ਹਾਂ ਨੂੰ ਵੇਖ ਕੇ ਤਾਂ ਇਨ੍ਹਾਂ ਨੇ ਜ਼ਹਿਰ ਖਾ ਲੈਣਾ ਹੈ। ਇਹ ਬਿਆਨ ਸੁਨਣ ਤੋਂ ਬਾਦ ਰਾਜਾ ਵੜਿੰਗ ਨੂੰ ਖਟਕੀ ‘ਤੇ ਉਨ੍ਹਾਂ ਸ਼ਿਕਾਇਤ ਕੀਤੀ ‘ਤੇ ਇਸ ਸ਼ਿਕਾਇਤ ਦੇ ਅਧਾਰ ‘ਤੇ ਮਾਮਲਾ ਦਰਜ਼ ਕੀਤਾ ਗਿਆ।
ਜਾਣਕਾਰੀ ਮੁਤਾਬਿਕ ਬੀਤੇ ਦਿਨ ਹੀ ਸਰਕਾਰ ਵਲੋਂ ਇੱਕ ਦਾਵਾ ਕਿਤਾ ਗਿਆ ਸੀ ਕਿ ਭੜਕਾਉ ਬਿਆਨ ਹੇਟ ਸਪੀਚਸ ਬਰਦਾਸ਼ ਨਹੀਂ ਕੀਤੀ ਜਾਵੇਗੀ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਏਦਾਂ ਦੀ ਸ਼ਬਦਾਵਲੀ ਨਾਲ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ‘ਤੇ ਨੌਜਵਾਨ ਪੀੜੀ ਨੂੰ ਵਰਗਲਾਇਆ ਜਾ ਰਿਹਾ ਹੈ। ਕੁੱਝ ਦਿਨ ਪਹਿਲਾ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਨੂੰ ਵੀ ਗਿਰਫ਼ਤਾਰ ਕੀਤਾ ਗਿਆ ਕਿਉਂਕਿ ਉਸਨੇ ਸ਼੍ਰੀ ਹਰਿਮੰਦਰ ਸਾਹਿਬ ਬਾਰੇ ਵਿਵਾਦਤ ਬਿਆਨ ਦਿੱਤੇ ਸਨ। ਇਸ ਦੇ ਅਧਾਰ ਤੇ ਅਮ੍ਰਿਤਪਾਲ ਸਿੰਘ ਮਹਿਰੋ ਤੇ FIR ਦਰਜ਼ ਕੀਤੀ ਗਈ ਹੈ।