November 25, 2024

ਬ੍ਰਿਟਿਸ਼ PM ਸੁਨਕ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਕੀਤਾ ਖੁਲਾਸਾ

ਅੰਮ੍ਰਿਤਸਰ (ਰਵਿੰਦਰ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਨੱਥ ਪਾਉਣ ਲਈ ਇੱਕ ਨਵੀਂ ਪੰਜ-ਪੜਾਵੀ ਰਣਨੀਤੀ ਦਾ ਖੁਲਾਸਾ ਕੀਤਾ। ਇਸ ਦੇ ਨਾਲ ਹੀ ਵਾਅਦਾ ਕੀਤਾ ਕਿ ਸਰਕਾਰ ਅਗਲੇ ਸਾਲ ਦੇ ਅੰਤ ਤੱਕ ਸ਼ਰਣ ਲਈ ਆਈਆਂ ਅਰਜ਼ੀਆਂ ਦੇ ਬੈਕਲਾਗ ਨੂੰ ਖ਼ਤਮ ਕਰ ਦੇਵੇਗੀ। ਸੁਨਕ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਵਿੱਚ ਸ਼ਰਨ ਚਾਹੁਣ ਵਾਲੇ10,000 ਲੋਕਾਂ ਲਈ ਰਿਹਾਇਸ਼ ਬਣਾਉਣਾ ਵੀ ਸ਼ਾਮਲ ਹੈ ਜੋ ਹੋਟਲਾਂ ਨਾਲੋਂ ਘੱਟ ਮਹਿੰਗੀ ਹੋਵੇ। ਸੁਨਕ ਨੇ ਹਾਊਸ ਆਫ ਕਾਮਨਜ਼ ‘ਚ ਇਕ ਬਿਆਨ ‘ਚ ਕਿਹਾ ਕਿ ਇਹ ਗ਼ਲਤ ਹੈ ਕਿ ਲੋਕ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਆਉਂਦੇ ਹਨ। ਉਸਨੇ ਕਿਹਾ ਕਿ ਇਹ ਬੇਰਹਿਮੀ ਨਹੀਂ ਹੈ ਕਿ ਅਸੀਂ ਅਪਰਾਧਿਕ ਗਰੋਹਾਂ ਦੇ ਸ਼ਿੰਕਜ਼ੇ ਨੂੰ ਤੋੜਨਾ ਚਾਹੁੰਦੇ ਹਾਂ ਜੋ ਮਨੁੱਖੀ ਤਸਕਰੀ ਦਾ ਵਪਾਰ ਕਰਦੇ ਹਨ ਅਤੇ ਸਾਡੀ ਪ੍ਰਣਾਲੀ ਅਤੇ ਕਾਨੂੰਨਾਂ ਦਾ ਸ਼ੋਸ਼ਣ ਕਰਦੇ ਹਨ। ਹੁਣ ਬਹੁਤ ਹੋ ਗਿਆ।

ਸਰਕਾਰ ਦੇ ਪੰਜ-ਪੁਆਇੰਟ ਏਜੰਡੇ ਦੇ ਹਿੱਸੇ ਵਜੋਂ ਖੁਫੀਆ ਜਾਣਕਾਰੀ, ਇੰਟਰਸੈਪਸ਼ਨ, ਪ੍ਰੋਸੈਸਿੰਗ ਅਤੇ ਲਾਗੂ ਕਰਨ ਦੇ ਤਾਲਮੇਲ ਲਈ ਇੱਕ ਨਵੀਂ ਸਥਾਈ ਏਕੀਕ੍ਰਿਤ ਛੋਟੀ ਕਿਸ਼ਤੀ ਸੰਚਾਲਨ ਕਮਾਂਡ ਦੀ ਸਥਾਪਨਾ ਕੀਤੀ ਜਾਵੇਗੀ। ਇਹ ਪੰਜ-ਪੜਾਵੀ ਏਜੰਡਾ ਪੀ.ਐੱਮ ਸੁਨਕ ਅਤੇ ਉਨ੍ਹਾਂ ਦੇ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਵਿੱਚ 700 ਤੋਂ ਵੱਧ ਨਵੇਂ ਸਟਾਫ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਯੂਰਪ ਵਿੱਚ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਨਾਲ ਨਜਿੱਠਣ ਲਈ ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (NCA) ਲਈ ਫੰਡਿੰਗ ਨੂੰ ਦੁੱਗਣਾ ਕੀਤਾ ਜਾਵੇਗਾ।

 

Leave a Reply

Your email address will not be published. Required fields are marked *