November 25, 2024

ਸੁਧੀਰ ਸੂਰੀ ਦੀ ਮੌਤ ਤੋਂ ਬਾਅਦ, ਸ਼ਿਵ ਸੈਨਾ ਆਗੂਆਂ ਨੇ ਕੀਤੀ ਸਿਕਿਉਰਿਟੀ ਵਾਪਸ

 

ਅੰਮ੍ਰਿਤਸਰ (ਰਵਿੰਦਰ ਕੌਰ ) : ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੀ ਮੌਤੇ ਤੋਂ ਬਾਦ ਪੰਜਾਬ ਦੇ ਹਾਲਤ ਕੁਜ ਇਸ ਤਰਾਂ ਬੇਕਾਬੂ ਹੋ ਰਹੇ ਨੇ | ਸ਼ਿਵ ਸੈਨਾ ਆਗੂਆਂ ਦੀ ਬਿਆਨਬਾਜ਼ੀ ਤੋਂ ਬਾਅਦ ਆਮ ਕਰ ਕੇ ਇਹ ਸੁਣਨ ਨੂੰ ਮਿਲਦਾ ਹੈ ਕਿ ਉਹ ਗੰਨਮੈਨ ਲੈਣ ਲਈ ਅਜਿਹੇ ਭੜਕਾਊ ਬਿਆਨ ਦੇ ਰਹੇ ਹਨ ਪਰ ਸ਼ਹਿਰ ਦੇ ਸ਼ਿਵ ਸੈਨਾ ਆਗੂਆਂ ਦਾ ਕਹਿਣਾ ਹੈ ਕਿ ਉਹ ਕੱਟੜਪੰਥੀਆਂ ਦੇ ਖ਼ਿਲਾਫ਼ ਬੋਲਦੇ ਹਨ। ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ। ਇਸ ਲਈ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਪੁਲਸ ਕਮਿਸ਼ਨਰ ਦਫ਼ਤਰ ਆਪਣੇ ਗੰਨਮੈਨ ਵਾਪਸ ਕਰਨ ਲਈ ਪੁੱਜੇ। ਉਨ੍ਹਾਂ ਨਾਲ ਅਮਰ ਟੱਕਰ, ਮਨੋਜ ਟਿੰਕੂ, ਗੌਤਮ, ਸੂਦ, ਰਜਿੰਦਰ ਸਿੰਘ ਭਾਟੀਆ ਵੀ ਗੰਨਮੈਨ ਵਾਪਸ ਕਰਨ ਲਈ ਪੁੱਜੇ |

ਇੱਥੇ ਉਨ੍ਹਾਂ ਨੇ ਨਵ-ਨਿਯੁਕਤ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਕੇ ਸਰਕਾਰੀ ਸੁਰੱਖਿਆ ਵਾਪਸ ਕਰ ਦਿੱਤੀ ਅਤੇ ਇਕੱਲੇ ਹੀ ਦਫ਼ਤਰ ਤੋਂ ਬਾਹਰ ਨਿਕਲ ਗਏ। ਹਾਲਾਂਕਿ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਆਗੂਆਂ ਦਾ ਪਿੱਛਾ ਨਹੀਂ ਛੱਡਿਆ ਪਰ ਸ਼ਿਵ ਸੈਨਾ ਆਗੂ ਉਨ੍ਹਾਂ ਨੂੰ ਧੋਖਾ ਦੇ ਕੇ ਇਕੱਲੇ ਹੀ ਆਪਣੀਆਂ ਗੱਡੀਆਂ ਲੈ ਕੇ ਨਿਕਲ ਗਏ, ਜਦੋਂ ਕਿ ਸੁਰੱਖਿਆ ਮੁਲਾਜ਼ਮ, ਜੋ ਡਿਊਟੀ ’ਤੇ ਲੱਗੇ ਹਨ, ਸ਼ਿਵ ਸੈਨਿਕਾਂ ਨੂੰ ਲੱਭ ਰਹੇ ਹਨ ਤਾਂ ਕਿ ਆਪਣੀ ਡਿਊਟੀ ਕਰ ਸਕਣ।

ਜਾਣਕਾਰੀ ਮੁਤਾਬਕ ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਦੇਸ਼ ਬੁਲਾਰੇ ਚੰਦਰ ਕਾਂਤ ਚੱਢਾ ਨੇ ਦੱਸਿਆ ਕਿ ਜੇਕਰ ਕੋਈ ਸ਼ਿਵ ਸੈਨਿਕ ਧਰਮ ਦੀ ਗੱਲ ਕਰਦਾ ਹੈ ਜਾਂ ਫਿਰ ਕੱਟੜਪੰਥੀਆਂ ਦੇ ਖ਼ਿਲਾਫ਼ ਬੋਲਦਾ ਹੈ ਤਾਂ ਸਾਰੇ ਕਹਿੰਦੇ ਹਨ ਕਿ ਸੁਰੱਖਿਆ ਲਈ ਉਹ ਸਭ ਕੁੱਝ ਕਰਦਾ ਹੈ ਪਰ ਉਹ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਉਹ ਆਪਣੇ ਸਮਾਜ ਅਤੇ ਧਰਮ ਲਈ ਕੰਮ ਕਰਦੇ ਸਨ। ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਦੀ ਲੋੜ ਨਹੀਂ ਹੈ। ਚੰਦਰ ਕਾਂਤ ਚੱਢਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਨਾਲ ਸ਼ੁੱਕਰਵਾਰ ਨੂੰ ਚਾਰ ਹੋਰ ਸਾਥੀਆਂ ਨੇ ਸਰਕਾਰੀ ਸੁਰੱਖਿਆ ਵਾਪਸ ਕੀਤੀ ਹੈ ਤੇ ਹੁਣ ਉਹ ਆਪਣੇ ਨਾਲ ਗੰਨਮੈਨ ਨਹੀ ਰੱਖਣ ਗਏ |ਉਹ ਇਸ ਤਰਾਂ ਹੀ ਆਪਣੇ ਹਿੰਦੂ ਧਰਮ ਲਯੀ ਕੰਮ ਕਰਦੇ ਰਹਿਣ ਗਏ |

Leave a Reply

Your email address will not be published. Required fields are marked *