November 25, 2024

ਚੰਡੀਗੜ੍ਹ ’ਚ ਬੱਸਾਂ ਦੇ ਦਾਖ਼ਲੇ ਬੰਦ ਹੋਣ ’ਤੇ ਭੜਕੇ ਸੁਖਬੀਰ ਬਾਦਲ

ਅੰਮ੍ਰਿਤਸਰ (ਰਵਿੰਦਰ) : ਸ਼੍ਰੋਮਣੀ ਅਕਾਲੀ ਦਲ ਅੱਜ ਆਪਣੇ ਸਥਾਪਨਾ ਦੀ 102ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਪਾਰਟੀ ਦੀ ਇਸ 102ਵੀਂ ਵਰੇਗੰਢ ਮੌਕੇ ਪ੍ਰੈੱਸ ਕਾਨਫਰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 102 ਸਾਲ ਪਹਿਲਾਂ ਪੰਥ ਨੂੰ ਬਚਾਉਣ ਵਾਸਤੇ, ਪੰਥ ਲਈ ਲੜਾਈ ਲੜਣ ਵਾਸਤੇ ਅਤੇ ਗੁਰੂ ਘਰਾਂ ਦੀ ਸੇਵਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਪਤ ਕੀਤੀਆਂ ਗਈਆਂ । ਅਕਾਲੀ ਦਲ ਨੇ ਆਜ਼ਾਦੀ ਵੇਲੇ ਵੀ ਸਭ ਤੋਂ ਵੱਧ ਯੋਗਦਾਨ ਪਾਇਆ ਸੀ ਅਤੇ ਆਜ਼ਾਦੀ ਤੋਂ ਬਾਅਦ ਜੋ ਦੇਸ਼ ,ਕੌਮ ਅਤੇ ਪੰਥ ਦੇ ਮਸਲੇ ਸਨ, ਉਨ੍ਹਾਂ ਦੀ ਪਹਿਰੇਦਾਰੀ ਖਾਤਰ ਲੜਾਈ ਲੜੀ। ਪੰਜਾਬ ਸਰਕਾਰ ਵਲੋਂ ਬਾਦਲਾਂ ਦੀ ਮਲਕੀਅਤ ਵਾਲੀਆਂ ਕੰਪਨੀਆਂ ਦੀਆਂ ਬੱਸਾਂ ਦੇ ਚੰਡੀਗੜ੍ਹ ਵਿਚ ਦਾਖਲਾ ਬੰਦ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਟਰਾਂਸਪੋਰਟ ਮੰਤਰੀ ’ਤੇ ਵੱਡਾ ਹਮਲਾ ਬੋਲਿਆ ਹੈ।

ਜਾਣਕਾਰੀ ਅਨੁਸਾਰ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਨੂੰ ਮਾਫ਼ੀਆ ਬੋਲਦੀ ਹੈ ਤਾਂ ਇਨ੍ਹਾਂ ਨੂੰ ਸ਼ਰਮ ਆਉਂਣੀ ਚਾਹੀਦੀ ਹੈ। ਸਾਡੀ ਆਪਣੀ ਕੰਪਨੀ 1947 ਦੀ ਹੈ, ਸਾਨੂੰ ਭਾਵੇ ਰੱਦ ਕਰਦੋ ਸਾਨੂੰ ਕੋਈ ਪਰਵਾਹ ਨਹੀਂ। ਇਸ ਮਾਮਲੇ ‘ਚ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਲੀਗਲ ਨੋਟਿਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਕਿੱਤਾ ਪੰਜਾਬੀਆਂ ਦਾ ਕਿੱਤਾ ਹੈ, ਦੇਸ਼-ਵਿਦੇਸ਼ ‘ਚ ਪੰਜਾਬੀ ਟਰਾਂਸਪੋਰਟ ਦਾ ਕੰਮ ਕਰਦੇ ਹਨ ਕੀ ਉਹ ਸਾਰੇ ਵੀ ਮਾਫ਼ੀਆ ਹਨ। ਅਸੀਂ ਇਸ ਲਈ ਲੀਗਲ ਨੋਟਿਸ ਦੇ ਰਹੇ ਹਾਂ ਅਤੇ ਸਰਕਾਰ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਕੌਮ ਅਤੇ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਸਾਡੇ ‘ਚ ਜਿੰਨੀ ਮਰਜ਼ੀ ਨਾਰਾਜ਼ਗੀ ਹੋਵੇ ਪਰ ਅਕਾਲੀ ਦਲ ਸਮੁੱਚੇ ਪੰਥ ਦੀ ਜਥੇਬੰਦੀ ਹੈ ਤੇ SGPC ਸਾਡੀ ਪਾਰਲੀਮੈਂਟ ਹੈ ਪਰ ਬਹੁਤ ਸਾਰੀਆਂ ਤਾਕਤਾਂ ਇਸ ਵੇਲੇ ਕੌਮ ਦੀਆਂ ਇਨ੍ਹਾਂ ਜਥੇਬੰਦੀਆਂ ਨੂੰ ਤੋੜਨ ਦੇ ਯਤਨ ਕਰ ਰਹੀਆਂ ਹਨ, ਇਸ ਲਈ ਸਭ ਨੂੰ ਸੁਚੇਤ ਰਹਿਣਾ ਚਾਹੀਦਾ ਹੈ।

 

 

Leave a Reply

Your email address will not be published. Required fields are marked *