November 25, 2024

ਲੋਕਾਂ ਦੇ ਘਰਾਂ ’ਚ ਡਿਲਿਵਰੀ ਪਹੁੰਚਾਏਗੀ ਪੋਸਟ ਆਫਿਸ ਦੀ ਨਵੀਂ ਵੈਨ

ਅੰਮ੍ਰਿਤਸਰ (ਰਵਿੰਦਰ) ਸ਼ਹਿਰਵਾਸੀਆਂ ਨੂੰ ਸਮੇਂ ’ਤੇ ਪਾਰਸਲ ਪਹੁੰਚਾਉਣ ਲਈ ਪੋਸਟ ਆਫਿਸ ਨੇ ਨਵੀਂ ਡਿਲਿਵਰੀ ਵੈਨ ਨੂੰ ਲਾਂਚ ਕੀਤਾ ਹੈ, ਜਿਸ ਦੀ ਸਹੂਲਤ ਮੰਗਲਵਾਰ ਨੂੰ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਦੇ ਘਰਾਂ ’ਚ ਪਾਰਸਲ ਪਹੁੰਚਾਉਣ ਦਾ ਕੰਮ ਵੀ। ਡਿਲਿਵਰੀ ਵੈਨ ਦੇ ਨਾਲ ਇਕ ਪੋਸਟਮੈਨ ਅਤੇ ਕਰਮਚਾਰੀ ਜਾਵੇਗਾ। ਇਸ ਦੇ ਨਾਲ ਜਿਸ ਕਿਸੇ ਦਾ ਪਾਰਸਲ ਪੋਸਟ ਆਫਿਸ ’ਚ ਪੁੱਜੇਗਾ, ਉਹ ਖ਼ਪਤਕਾਰ ਉਸ ਨੂੰ ਟ੍ਰੈਕ ਵੀ ਕਰ ਸਕਦਾ ਹੈ ਕਿ ਕਿਥੇ ਪਹੁੰਚ ਗਿਆ ਹੈ। ਨਵੀਂ ਡਿਲਿਵਰੀ ਵੈਨ ਨੂੰ ਲਾਂਚ ਕਰਨ ਦਾ ਮੁੱਖ ਮਕਸਦ ਹੈ ਕਿ ਲੋਕਾਂ ਤੱਕ ਉਨ੍ਹਾਂ ਦਾ ਪਾਰਸਲ ਸਮੇਂ ’ਤੇ ਪਹੁੰਚ ਸਕੇ।

ਇਸੇ ਦੇ ਨਾਲ ਪੋਸਟ ਆਫਿਸ ’ਚ ਚਾਰ ਸਬ ਪੋਸਟ ਆਫਿਸ ਮਰਜ ਹੋ ਗਏ ਹਨ, ਜਿਨ੍ਹਾਂ ਦਾ ਪਿਨ ਕੋਡ ਵੀ ਬਦਲ ਗਿਆ ਹੈ ਅਤੇ ਇਨ੍ਹਾਂ ਡਾਕਘਰਾਂ ’ਚੋਂ ਡਿਲਿਵਰੀ ਦੇਣ ਦਾ ਸਿਸਟਮ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਚਾਰਾਂ ਪੋਸਟ ਆਫਿਸਾਂ ਦੀ ਡਿਲਿਵਰੀ ਵੀ ਪ੍ਰਮੁੱਖ ਡਾਕਘਰ ਤੋਂ ਹੀ ਹੋਵੇਗੀ, ਜਿਸ ’ਚ ਚੁਗਿੱਟੀ, ਮਾਡਲ ਟਾਊਨ, ਜਲੰਧਰ ਕੈਂਟ, ਗ੍ਰੇਨ ਮਾਰਕੀਟ, ਅਰਬਨ ਅਸਟੇਟ, ਬਸਤੀ ਬਾਵਾ ਖੇਲ, ਇੰਡਸਟ੍ਰੀਅਲ ਏਰੀਆ ਡਾਕਘਰ ਸ਼ਾਮਲ ਹਨ, ਜਿਸ ਦੇ ਲਈ 39 ਪੋਸਟਮੈਨਾਂ ਦੀ ਡਿਊਟੀ ਲਾਈ ਗਈ ਹੈ।

Leave a Reply

Your email address will not be published. Required fields are marked *