November 25, 2024

16 ਸਾਲ ਦੀ ਉਮਰ ’ਚ ਪੋਸਟ ਗ੍ਰੈਜੂਏਸ਼ਨ ਕਰ ਰਚਿਆ ਇਤਿਹਾਸ

ਅੰਮ੍ਰਿਤਸਰ (ਰਵਿੰਦਰ) ਤੇਲੰਗਾਨਾ ਨਿੱਕੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਅਜਿਹੀ ਹੀ ਇਕ ਉਦਾਹਰਣ ਬਣ ਕੇ ਉੱਭਰਿਆ ਹੈ ਅਗਸਤਿਆ ਜਾਇਸਵਾਲ। ਅਗਸਤਿਆ ਨੇ ਛੋਟੀ ਉਮਰ ’ਚ ਵੱਡਾ ਕੰਮ ਕਰ ਵਿਖਾਇਆ ਹੈ। ਮਹਿਜ 16 ਸਾਲ ਦੀ ਉਮਰ ਵਿਚ ਜਾਇਸਵਾਲ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਹ ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਨੌਜਵਾਨ ਮੁੰਡਾ ਹੈ। ਇਸ ਤੋਂ ਪਹਿਲਾਂ ਉਸ ਨੇ ਸਭ ਤੋਂ ਘੱਟ ਉਮਰ ’ਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ।

ਅਗਸਤਿਆ ਨੇ ਮਹਿਜ 14 ਸਾਲ ਦੀ ਉਮਰ ’ਚ ਬੀ. ਏ. ਮਾਸ-ਕਮਿਊਨਿਕੇਸ਼ਨ ਐਂਡ ਜਰਨਲਿਜ਼ਮ ’ਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ। ਭਾਰਤ ਦੇ ਸਭ ਤੋਂ ਘੱਟ ਉਮਰ ’ਚ ਇਹ ਪ੍ਰਾਪਤੀ ਕਰਨ ਵਾਲੇ ਨੌਜਵਾਨ ਹਨ। ਉਨ੍ਹਾਂ ਨੇ 9 ਸਾਲ ਦੀ ਉਮਰ ’ਚ ਤੇਲੰਗਾਨਾ ਬੋਰਡ ਤੋਂ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ। ਅਗਸਤਿਆ ਜਾਇਸਵਾਲ ਬਹੁਪੱਖੀ ਹੁਨਰ ਦੇ ਧਨੀ ਹਨ, ਜੋ ਸਿਰਫ 1.72 ਸਕਿੰਟ ’ਚ A ਤੋਂ Z ਅੱਖਰ ਟਾਈਪ ਕਰ ਸਕਦੇ ਹਨ। ਉਹ ਦੋਹਾਂ ਹੱਥਾਂ ਨਾਲ ਲਿਖ ਸਕਦੇ ਹਨ। ਜਾਇਸਵਾਲ ਨੈਸ਼ਨਲ ਪੱਧਰ ਦੇ ਟੇਬਲ ਟੈਨਿਸ ਖਿਡਾਰੀ ਹਨ।

 

Leave a Reply

Your email address will not be published. Required fields are marked *