ਜਾਣੋ ਕੀ ਹੈ Elon Musk ਦਾ ਨਵਾਂ ਪਲਾਨ
ਅੰਮ੍ਰਿਤਸਰ (ਰਵਿੰਦਰ) : ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਟਵਿਟਰ ਦੇ ਹੈੱਡਕੁਆਰਟਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਸੈਨ ਫਰਾਂਸਿਸਕੋ ਹੈੱਡਕੁਆਰਟਰ ਦੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਦੇਖਿਆ ਜਾ ਰਿਹਾ ਹੈ ਕਿ ਟਵਿਟਰ ਦੇ ਮੁੱਖ ਦਫਤਰ ‘ਚ ਬਿਸਤਰੇ ਲੱਗੇ ਹੋਏ ਹਨ। ਵਾਸ਼ਿੰਗ ਮਸ਼ੀਨ ਲੱਗੀ ਹੋਈ ਹੈ। ਏਲੋਨ ਮਸਕ ਨੇ ਦਫ਼ਤਰ ਦੀ ਕੁਝ ਥਾਂ ਨੂੰ ਬੈੱਡਰੂਮ ਵਿੱਚ ਬਦਲ ਦਿੱਤਾ ਹੈ।
ਲੋਕ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੈਰਾਨ ਹਨ ਅਤੇ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ। ਇਹ ਤਸਵੀਰਾਂ ਦਿਖਾਉਂਦੀਆਂ ਹਨ ਕਿ ਟਵਿੱਟਰ ਦਫਤਰ ਦੇ ਅੰਦਰ ਕਰਮਚਾਰੀਆਂ ਲਈ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ। ਕਿਉਂਕਿ ਇਹ ਇਮਾਰਤ ਵਪਾਰਕ ਵਰਤੋਂ ਲਈ ਰਜਿਸਟਰਡ ਹੈ। ਇਸ ਲਈ ਸੈਨ ਫ੍ਰਾਂਸਿਸਕੋ ਡਿਪਾਰਟਮੈਂਟ ਆਫ ਬਿਲਡਿੰਗ ਇੰਸਪੈਕਸ਼ਨ ਇਨ੍ਹਾਂ ਫੋਟੋਆਂ ਨੂੰ ਦੇਖ ਕੇ ਹਰਕਤ ਵਿੱਚ ਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਫੋਟੋ ‘ਚ ਅਲਮਾਰੀ, ਸੋਫੇ ਦੇ ਨਾਲ ਸਿੰਗਲ ਬੈੱਡ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਫੋਟੋ ‘ਚ ਵਾਸ਼ਿੰਗ ਮਸ਼ੀਨ ਵੀ ਦਿਖਾਈ ਦੇ ਰਹੀ ਹੈ। ਇਸ ਦੇ ਨੇੜੇ ਨਹਾਉਣ ਲਈ ਇੱਕ ਛੋਟੀ ਜਿਹੀ ਜਗ੍ਹਾ ਵੀ ਦਿਖਾਈ ਦਿੰਦੀ ਹੈ। ਇੱਥੇ ਕਰਮਚਾਰੀ ਸੌਂ ਸਕਦੇ ਹਨ ਅਤੇ ਕੱਪੜੇ ਧੋ ਸਕਦੇ ਹਨ।