November 25, 2024

ਪੰਜਾਬ ‘ਚ ਵਧ ਰਹੀਆਂ ਫਿਰੌਤੀ ਦੀਆਂ ਘਟਨਾਵਾਂ, ਕਾਨੂੰਨ ਵਿਵਸਥਾ ‘ਤੇ ਉੱਠਣ ਲੱਗੇ ਸਵਾਲ

ਅੰਮ੍ਰਿਤਸਰ (ਰਵਿੰਦਰ) ਮਾਨਸਾ ਵਿਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੂਬੇ ਵਿਚ ਲਗਾਤਾਰ ਵਧ ਰਹੀ ਫਿਰੌਤੀ ਦੀਆਂ ਘਟਨਾਵਾਂ ਲਾਅ ਐਂਡ ਆਰਡਰ ‘ਤੇ ਸਵਾਲ ਹੈ। 14 ਜ਼ਿਲ੍ਹਿਆਂ ‘ਚ ਪਿਛਲੇ 6 ਮਹੀਨਿਆਂ ‘ਚ 58 ਕੇਸ ਫਿਰੌਤੀ ਲਈ ਕਾਲ ਕਰਨ ‘ਤੇ ਦਰਜ ਹੋਏ। ਇਨ੍ਹਾਂ ਵਿਚੋਂ 3 ਲੋਕਾਂ ਦਾ ਫਿਰੌਤੀ ਨਾ ਦੇਣ ‘ਤੇ ਕਤਲ ਕਰ ਦਿੱਤਾ ਗਿਆ, ਜਿਨ੍ਹਾਂ ਵਿਚੋਂ ਇਕ ਗੰਨਮੈਨ ਵੀ ਮਾਰਿਆ ਗਿਆ ਜਦਕਿ ਮੋਗਾ ਅਤੇ ਤਰਨਤਾਰਨ ਵਿਚ ਫਿਰੌਤੀ ਨਾ ਦੇਣ ‘ਤੇ ਘਰਾਂ ‘ਤੇ ਗੋਲੀਆਂ ਚਲਵਾ ਦਿੱਤੀਆਂ ਗਈਆਂ। ਸਭ ਤੋਂ ਵਧ ਫਿਰੌਤੀ ਕਾਲਸ ਲੁਧਿਆਣਾ ਵਿਚ 34 ਲੋਕਾਂ ਨੂੰ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ 13 ਵਿਚੋਂ ਐੱਫ਼. ਆਈ. ਆਰ. ਦਰਜ ਹੋਈਆਂ। ਇਸ ਦੇ ਇਲਾਵਾ ਸੂਬੇ ਵਿਚ ਅਜਿਹੇ ਲੋਕਾਂ ਦੀ ਗਿਣਤੀ ਕਿਤੇ ਵਧ ਹੈ, ਜੋ ਪੁਲਸ ਤੱਕ ਗਏ ਹੀ ਨਹੀਂ ਹਨ। ਕੁਝ ਐਕਸਟੋਰਸ਼ਨ ਕਾਲ ਜਾਣਕਾਰਾਂ ਅਤੇ ਸਥਾਨਕ ਦੋਸ਼ੀਆਂ ਨੇ ਕੀਤੀਆਂ ਜੋ ਟਰੇਸ ਹੋ ਗਈਆਂ। ਵਿਦੇਸ਼ ਨੰਬਰ ਟਰੇਸ ਨਹੀਂ ਹੋਏ।

ਗੈਂਗਸਟਰ ਲਖਬੀਰ ਲੰਡਾ, ਅਰਸ਼ਦੀਪ ਡੱਲਾ, ਸੁਖਦੂਲ ਸੁੱਖਾ ਦੁਨੇਕੇ ਅਤੇ ਗੋਲਡੀ ਬਰਾੜ ਵਿਦੇਸ਼ ਤੋਂ ਐਕਸਟੋਰਸ਼ਨ ਦਾ ਨੈੱਟਵਰਕ ਚਲਾ ਰਹੇ ਹਨ। ਇਨ੍ਹਾਂ ਲਈ ਵਸੂਲੀ ਪੰਜਾਬ ਵਿਚ ਸਰਗਰਮ ਗੁਰਗੇ ਕਰਦੇ ਹਨ। ਫਿਰੌਤੀ ਨਾ ਦੇਣ ‘ਤੇ ਇਹ ਫਾਇਰਿੰਗ ਕਰਵਾਉਂਦੇ ਤਾਂਕਿ ਦਹਿਸ਼ਤ ਬਣਾਈ ਜਾ ਸਕੇ। 6 ਮਹੀਨਿਆਂ ਵਿੱਚ ਦੋ ਦਰਜਨ ਤੋਂ ਵਧ ਮੁਲਜ਼ਮ ਪੁਲਸ ਫੜ ਚੁੱਕੀ ਹੈ।

 

Leave a Reply

Your email address will not be published. Required fields are marked *