November 25, 2024

ਪੰਜਾਬ ਦੇ ਸਿੱਖਿਆ ਮੰਤਰੀ ਨੇ ਬੱਚਿਆਂ ਸਣੇ ਮੋਹ ਲਿਆ ਅਧਿਆਪਕਾਂ ਦਾ ਮਨ

ਅੰਮ੍ਰਿਤਸਰ (ਰਵਿੰਦਰ) : ਗੁਰੂ ਨਾਨਕ ਸਟੇਡੀਅਮ ’ਚ ਸ਼ੁਰੂ ਹੋਈਆਂ ਦਿਵਿਆਂਗ ਵਿਦਿਆਰਥੀਆਂ ਦੀਆਂ 2 ਦਿਨਾਂ ਸੂਬਾ ਪੱਧਰੀ ਖੇਡਾਂ ’ਚ ਬਤੌਰ ਮੁੱਖ ਮਹਿਮਾਨ ਪੁੱਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਸ਼ਾਲੀਨਤਾ ਦੇਖ ਅਧਿਆਪਕ ਵਰਗ ਪ੍ਰਭਾਵਿਤ ਹੋ ਗਿਆ। ਉਦਘਾਟਨ ਸਮਾਰੋਹ ’ਚ ਜਦ ਵ੍ਹੀਲਚੇਅਰ ’ਤੇ ਬੈਠੇ ਦਿਵਿਆਂਗ ਬੱਚੇ ‘ਯੇ ਦਿਲ ਹੈ, ਹਿੰਦੁਸਤਾਨੀ’ ਗੀਤ ’ਤੇ ਪਰਫਾਰਮੈਂਸ ਦੇ ਰਹੇ ਸਨ ਤਾਂ ਬੱਚਿਆਂ ਦਾ ਟੇਲੈਂਟ ਦੇਖ ਬੈਂਸ ਆਪਣੇ ਕਦਮ ਰੋਕ ਨਹੀਂ ਸਕੇ ਅਤੇ ਮੁੱਖ ਮਹਿਮਾਨ ਦੀ ਕੁਰਸੀ ਤੋਂ ਖੜ੍ਹੇ ਹੋ ਕੇ ਆਪਣੇ ਮੋਬਾਇਲ ਫੋਨ ਦੇ ਕੈਮਰੇ ਨਾਲ ਵੀਡੀਓ ਬਣਾਉਣ ਲੱਗੇ।

ਵ੍ਹੀਲਚੇਅਰ ’ਤੇ ਬੈਠੇ ਸਪੈਸ਼ਲ ਬੱਚਿਆਂ ਨੂੰ ਮਿਲਣ ਲਈ ਸਿੱਖਿਆ ਮੰਤਰੀ ਵੀ. ਆਈ. ਪੀ. ਬਲਾਕ ਤੋਂ ਸਕਿਓਰਿਟੀ ਦੇ ਬਿਨਾਂ ਦੇ ਹੀ ਮੈਦਾਨ ’ਚ ਆ ਗਏ ਅਤੇ ਇਕ ਦੋਸਤ ਦੀ ਤਰ੍ਹਾਂ ਬੱਚਿਆਂ ਨਾਲ ਹੱਥ ਮਿਲਾ ਕੇ ਕੇ ਖ਼ੁਦ ਦੇ ਮੋਬਾਇਲ ਤੋਂ ਸੈਲਫੀਆਂ ਲੈਣ ਲੱਗੇ। ਇਸ ਦੌਰਾਨ ਉਹ ਸਾਰੀਆਂ ਟੀਮਾਂ ਖਿਡਾਰੀਆਂ ਦੇ ਨਾਲ ਗਏ ਅਤੇ ਲਗਭਗ 1 ਘੰਟੇ ਤੱਕ ਸਪੈਸ਼ਲ ਬੱਚਿਆਂ ਦੇ ਵਿਚਕਾਰ ਰਹਿ ਕੇ ਉਨ੍ਹਾਂ ਦੀ ਹੌਂਸਲਾ-ਅਫਜ਼ਾਈ ਵੀ ਕੀਤੀ।

ਇਸ ਤਰ੍ਹਾਂ ਪਹਿਲੀ ਵਾਰ ਦੇਖਣ ਨੂੰ ਮਿਲਣ ਨੂੰ ਮਿਲਿਆ ਕਿ ਅਧਿਆਪਕਾਂ ਨੇ ਵੀ ਬੇਝਿਜਕ ਮੰਤਰੀ ਨਾਲ ਸੈਲਫੀਆਂ ਲਈਆਂ। ਨੈਸ਼ਨਲ ਐਵਾਰਡੀ ਅਧਿਆਪਕ ਕਰਮਜੀਤ ਗਰੇਵਾਲ ਨੇ ਕਿਹਾ ਕਿ ਪੂਰਾ ਅਧਿਆਪਕ ਵਰਗ ਸਿੱਖਿਆ ਮੰਤਰੀ ਦੀ ਇਸ ਕਾਰਜਸ਼ੈਲੀ ਦਾ ਕਾਇਲ ਹੋ ਗਿਆ। ਇਸ ਤੋਂ ਪਹਿਲਾਂ ਵੱਖ-ਵੱਖ ਸਕੂਲੀ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ’ਚ ਸ਼ਾਨਦਾਰ ਪੇਸ਼ਕਾਰੀ ਦੇ ਕੇ ਮੌਜੂਦਗੀ ਦਾ ਸਮਾਂ ਬੰਨ੍ਹ ਦਿੱਤਾ।

 

Leave a Reply

Your email address will not be published. Required fields are marked *