ਤਰਨਤਾਰਨ ਵਿੱਚ ਹੋਏ ਬੰਬ ਧਮਾਕੇ ਦਾ ਸਾਜਿਸ਼ਕਰਤਾ ਗ੍ਰਿਫ਼ਤਾਰ
ਅੰਮ੍ਰਿਤਸਰ (ਰਵਿੰਦਰ) : ਐੱਨ. ਆਈ. ਏ. ਨੇ ਪੰਜਾਬ ਦੇ ਤਰਨਤਾਰਨ ‘ਚ 2019 ਵਿੱਚ ਹੋਏ ਬੰਬ ਧਮਾਕਾ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਵਿਆਨਾ ਤੋਂ ਹਵਾਲਗੀ ਕਰਕੇ ਦਿੱਲੀ ‘ਚ ਗ੍ਰਿਫ਼ਤਾਰ ਕਰ ਲਿਆ। ਐੱਨ. ਆਈ. ਏ. ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐੱਨ. ਆਈ. ਏ. ਦੇ ਇਕ ਅਧਿਕਾਰਕ ਬੁਲਾਰੇ ਮੁਤਾਬਕ ਜਾਂਚ ਏਜੰਸੀ ਨੇ ਬਿਕਰਮਜੀਤ ਸਿੰਘ ਉਰਫ ਬਿੱਕਰ ਬਾਬਾ ਨੂੰ ਭਾਰਤ ਵਾਪਸ ਲਿਆਉਣ ਲਈ ਆਸਟਰੀਆ ਵਿੱਚ ਇਕ ਟੀਮ ਭੇਜੀ ਸੀ।
ਅਧਿਕਾਰੀ ਨੇ ਕਿਹਾ ਕਿ ਬਿਕਰਮਜੀਤ ਸਿੰਘ ਨੇ ਪੰਜਾਬ ‘ਚ ਹਮਲੇ ਕਰਨ ਲਈ ਆਪਣੇ ਕਰੀਬੀ ਸਹਿਯੋਗੀਆਂ ਦੇ ਨਾਲ ਇਕ ਅੱਤਵਾਦੀ ਸਮੂਹ ਬਣਾਇਆ ਸੀ। ਬੁਲਾਰੇ ਨੇ ਕਿਹਾ ਕਿ ਮੋਹਾਲੀ ‘ਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਉਸ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਦੇ ਆਧਾਰ ’ਤੇ ਉਸ ਨੂੰ ਆਸਟਰੀਆ ਦੇ ਲਿਜ਼ ਸ਼ਹਿਰ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।