November 25, 2024

ਫਰੀਦਕੋਟ ‘ਚ 11 ਸਾਲ ਦਾ ਬੱਚਾ ਲਾਪਤਾ

ਅੰਮ੍ਰਿਤਸਰ (ਰਵਿੰਦਰ) : ਫਰੀਦਕੋਟ ਤੋਂ ਇਕ ਬੱਚੇ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲਾਪਤਾ ਬੱਚੇ ਦੀ ਪਛਾਣ ਹਿੰਮਤ ਪ੍ਰੀਤ ਸਿੰਘ (11) ਵਜੋਂ ਹੋਈ ਹੈ, ਜੋ ਕਿ ਕਾਨਵੈਂਟ ਸਕੂਲ ਫਰੀਦਕੋਟ ‘ਚ ਪੰਜਵੀਂ ਜਮਾਤ ਵਿਦਿਆਰਥੀ ਹੈ। ਜਾਣਕਾਰੀ ਮੁਤਾਬਕ ਉਹ ਸਕੂਲ ਤੋਂ ਛੁੱਟੀ ਹੋਣ ਮਗਰੋਂ ਘਰ ਲਈ ਤਾਂ ਨਿਕਲ ਗਿਆ ਸੀ ਪਰ ਉਸ ਤੋਂ ਬਾਅਦ ਭੇਦਭਰੇ ਹਾਲਾਤ ‘ਚ ਲਾਪਤਾ ਹੋ ਗਿਆ। ਆਪਣੇ ਪੁੱਤ ਦੇ ਲਾਪਤਾ ਹੋਣ ‘ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਸ ਸਬੰਧੀ ਪੁਲਸ ਨੂੰ ਵੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਅਤੇ ਪੁਲਸ ਸਮੇਤ ਪਰਿਵਾਰ ਵਾਲੇ ਬੱਚੇ ਦੀ ਭਾਲ ‘ਚ ਜੁਟੇ ਹੋਏ ਹਨ। ਪੁਲਸ ਵੱਲੋਂ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

Leave a Reply

Your email address will not be published. Required fields are marked *