5 ਸਾਲਾਂ ’ਚ PM ਮੋਦੀ ਦੀਆਂ ਵਿਦੇਸ਼ ਯਾਤਰਾਵਾਂ ’ਤੇ ਖਰਚ ਹੋਏ 239 ਕਰੋੜ ਰੁਪਏ
ਅੰਮ੍ਰਿਤਸਰ (ਰਵਿੰਦਰ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ 5 ਸਾਲਾਂ ਵਿਚ ਕੀਤੇ ਗਏ ਵੱਖ-ਵੱਖ ਵਿਦੇਸ਼ੀ ਦੌਰਿਆਂ ’ਤੇ ਲਗਭਗ 239 ਕਰੋੜ ਰੁਪਏ ਖਰਚ ਹੋਏ। ਸਰਕਾਰ ਵਲੋਂ ਵੀਰਵਾਰ ਨੂੰ ਰਾਜਸਭਾ ਵਿਚ ਪੇਸ਼ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਿਹਾ ਕਿ ਅਜਿਹੀਆਂ ਯਾਤਰਾਵਾਂ ਤੋਂ ਸਭ ਤੋਂ ਉੱਚਾ ਪੱਧਰ ’ਤੇ ਵਿਦੇਸ਼ੀ ਭਾਈਵਾਲਾਂ ਵਿਚਾਲੇ ਖੇਤਰੀ ਅਤੇ ਗਲੋਬਲ ਮੁੱਦਿਆਂ ’ਤੇ ਭਾਰਤੀ ਦ੍ਰਿਸ਼ਟੀਕੋਣ ਪ੍ਰਤੀ ਸਮਝ ਨੂੰ ਬੜ੍ਹਾਵਾ ਮਿਲਿਆ ਹੈ।
ਪ੍ਰਧਾਨ ਮੰਤਰੀ ਦੀਆਂ ਵਿਦੇਸ਼ੀ ਯਾਤਰਾਵਾਂ ਦਾ ਉਦੇਸ਼ ਦੂਸਰੇਦੇਸ਼ਾਂ ਨਾਲ ਗੂੜੇ ਸਬੰਧਾਂ ਦਾ ਪ੍ਰਸਾਰ ਕਰਨਾ ਹੈ। ਮੰਤਰੀ ਨੇ ਨਵੰਬਰ 2017 ਵਿਚ ਫਿਲੀਪੀਨ ਯਾਤਰਾ ਤੋਂ ਇਹ ਵੇਰਵਾ ਪ੍ਰਦਾਨ ਕੀਤਾ। ਉਨ੍ਹਾਂ ਨੇ 36 ਯਾਤਰਾਵਾਂ ਵਿਚੋਂ ਹਰੇਕ ਵਿਚ ਪ੍ਰਧਾਨ ਮੰਤਰੀ ਦੇ ਨਾਲ ਜਾਣ ਵਾਲੇ ਵਫਦਾਂ ਵਿਚ ਸ਼ਾਮਲ ਮੈਂਬਰਾਂ ਦੀ ਜਾਣਕਾਰੀ ਵੀ ਦਿੱਤੀ।