ਟਾਪ ਲਿਸਟਾਂ ਗੂਗਲ ਨਿਊਜ਼ ‘ਚ 2 ਮਸ਼ਹੂਰ ਕਲਾਕਾਰ Top ‘ਤੇ
ਅਮ੍ਰਿਤਸਰ (ਰਵਿੰਦਰ) – ਗੂਗਲ ਵਲੋਂ ਹਰ ਸਾਲ ਦੇ ਅਖੀਰ ’ਚ ਟਾਪ ਸਰਚ ਵਾਲੇ ਸੈਕਸ਼ਨ ਨੂੰ ਜਾਰੀ ਕੀਤਾ ਜਾਂਦਾ ਹੈ। ਇਸ ਸਾਲ ਵੀ ਵੱਖ-ਵੱਖ ਕੈਟਾਗਿਰੀਜ਼ ਦੀਆਂ ਟਾਪ ਲਿਸਟਾਂ ਗੂਗਲ ਵਲੋਂ ਜਾਰੀ ਕੀਤੀਆਂ ਗਈਆਂ ਹਨ। ਭਾਰਤ ਦੇ ਖ਼ਬਰਾਂ ਵਾਲੇ ਸੈਕਸ਼ਨ ਯਾਨੀ ਨਿਊਜ਼ ਇਵੈਂਟਸ ਦੀ ਗੱਲ ਕਰੀਏ ਤਾਂ ਇਸ ਸਾਲ ਨੰਬਰ 1 ’ਤੇ ਲੋਕਾਂ ਨੇ ਲਤਾ ਮੰਗੇਸ਼ਕਰ ਦੇ ਦਿਹਾਂਤ ਦੀਆਂ ਖ਼ਬਰਾਂ ਨੂੰ ਸਰਚ ਕੀਤਾ। ਉਥੇ ਦੂਜੇ ਨੰਬਰ ’ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਦਿਹਾਂਤ ਦੀਆਂ ਖ਼ਬਰਾਂ ਸਰਚ ਕੀਤੀਆਂ ਗਈਆਂ।
ਤੀਜੇ ਨੰਬਰ ’ਤੇ ਭਾਰਤ ’ਚ ਨਿਊਜ਼ ਇਵੈਂਟਸ ਦੇ ਸੈਕਸ਼ਨ ’ਚ ਰੂਸ-ਯੂਕ੍ਰੇਨ ਜੰਗ, ਚੌਥੇ ਨੰਬਰ ’ਤੇ ਯੂ. ਪੀ. ਇਲੈਕਸ਼ਨ ਦੇ ਨਤੀਜੇ, ਪੰਜਵੇਂ ਨੰਬਰ ’ਤੇ ਕੋਵਿਡ-19 ਕੇਸਾਂ ਦੀ ਭਾਰਤ ’ਚ ਗਿਣਤੀ, ਛੇਵੇਂ ਨੰਬਰ ’ਤੇ ਸ਼ੇਨ ਵਾਰਨ ਦਾ ਦਿਹਾਂਤ, ਸੱਤਵੇਂ ਨੰਬਰ ’ਤੇ ਮਹਾਰਾਣੀ ਐਲੀਜ਼ਾਬੇਥ ਦਾ ਦਿਹਾਂਤ, ਅੱਠਵੇਂ ਨੰਬਰ ’ਤੇ ਗਾਇਕ ਕੇ. ਕੇ. ਦਾ ਦਿਹਾਂਤ, ਨੌਵੇਂ ਨੰਬਰ ’ਤੇ ਹਰ ਘਰ ਤਿਰੰਗਾ ਤੇ ਦੱਸਵੇਂ ਨੰਬਰ ’ਤੇ ਬੱਪੀ ਲਹਿਰੀ ਦੇ ਦਿਹਾਂਤ ਦੀਆਂ ਖ਼ਬਰਾਂ ਸਰਚ ਕੀਤੀਆਂ ਗਈਆਂ। ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਦਿਹਾਂਤ ਦੀ ਖ਼ਬਰ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਵੱਖ-ਵੱਖ ਨਿਊਜ਼ ਚੈਨਲਾਂ ਵਲੋਂ ਚਲਾਈ ਗਈ ਸੀ। ਉਥੇ ਸਿੱਧੂ ਦੇ ਚਾਹੁਣ ਵਾਲੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਵੱਡੀ ਗਿਣਤੀ ’ਚ ਹਨ।