November 25, 2024

ਪੰਜਾਬ ਦੇ ਸਕੂਲਾਂ ‘ਚ ਬਿਜਲੀ ਕੁਨੈਕਸ਼ਨ ਨੂੰ ਲੈ ਕੇ ਵੱਡਾ ਐਲਾਨ

ਅੰਮ੍ਰਿਤਸਰ (ਰਵਿੰਦਰ) : ਪੰਜਾਬ ਦੇ 8 ਸਰਕਾਰੀ ਸਕੂਲਾਂ ਦਾ ਬਿੱਲ ਨਾ ਭਰਨ ਕਾਰਨ ਪਾਵਰਕਾਮ ਵੱਲੋਂ ਕੱਟੇ ਗਏ ਸਕੂਲਾਂ ਦੇ ਕੁਨੈਕਸ਼ਨ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੱਡਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਪਾਵਰਕਾਮ ਨੂੰ ਚਿੱਠੀ ਲਿਖਣਗੇ ਕਿ ਅਜਿਹੇ ਸਕੂਲਾਂ ਦੇ ਕੁਨੈਕਸ਼ਨ ਨਾ ਕੱਟਣ ਕਿਉਂਕਿ ਪ੍ਰੀਖਿਆ ਦੇ ਦਿਨ ਹਨ ਅਤੇ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਕੂਲ ਦਾ ਬਿੱਲ ਨਹੀਂ ਭਰਿਆ ਗਿਆ ਹੈ ਤਾਂ ਉਹ ਆਪਣੇ-ਆਪਣੇ ਮਹੀਨੇ ਦੀ ਤਨਖ਼ਾਹ ‘ਚੋਂ ਜਾਂ ਆਪਣੀ ਜੇਬ ‘ਚੋਂ ਦੇਣਗੇ ਪਰ ਸਕੂਲ ਦਾ ਕੁਨੈਕਸ਼ਨ ਕੱਟਣ ਨਹੀਂ ਦੇਣਗੇ। ਦਰਅਸਲ ਸਿੱਖਿਆ ਮੰਤਰੀ ਅੱਜ ਲੁਧਿਆਣਾ ਪੁੱਜੇ ਹੋਏ ਸਨ, ਜਿੱਥੇ ਪੱਤਰਕਾਰਾਂ ਨੇ ਉਨ੍ਹਾਂ ਨਾਲ ਬੀਤੇ ਦਿਨ ਜਲੰਧਰ ‘ਚ ਸਕੂਲ ਦੇ ਬਿਜਲੀ ਕੁਨੈਕਸ਼ਨ ਦੇ ਕੱਟਣ ਨੂੰ ਲੈ ਕੇ ਸਵਾਲ ਖੜ੍ਹਾ ਕੀਤਾ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਉਕਤ ਐਲਾਨ ਕੀਤਾ।

ਦੱਸਣਯੋਗ ਹੈ ਕਿ ਗੁਰੂ ਨਾਨਕ ਸਟੇਡੀਅਮ ‘ਚ ਦਿਵਿਆਂਗ ਬੱਚਿਆਂ ਲਈ 2 ਦਿਨਾ ਸੂਬਾ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਕਰਨ ਲਈ ਸਿੱਖਿਆ ਮੰਤਰੀ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਲਈ ਪਹਿਲੀ ਵਾਰ ਸੂਬਾ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਪ੍ਰਤਿਭਾ ਵੀ ਇਸੇ ਪੱਧਰ ‘ਤੇ ਸਾਹਮਣੇ ਆਵੇਗੀ, ਉਨ੍ਹਾਂ ਨੇ ਬੱਚਿਆਂ ਦਾ ਹੌਂਸਲਾ ਵਧਾਇਆ।

Leave a Reply

Your email address will not be published. Required fields are marked *