November 25, 2024

ਜਗਨਨਾਥ ਮੰਦਰ ਅੰਦਰ ਮੋਬਾਈਲ ਫੋਨ ‘ਤੇ ਪਾਬੰਦੀ, ਜਾਣੋ ਵਜ੍ਹਾ

ਅੰਮ੍ਰਿਤਸਰ (ਰਵਿੰਦਰ) ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸ.ਜੇ.ਟੀ.ਏ.) ਨੇ ਮੰਦਰ ਦੇ ਅੰਦਰ ਐਂਡਰਾਇਡ ਫੋਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਮੰਦਰ ਪ੍ਰਸ਼ਾਸਨ ਵਲੋਂ ਪਾਸ ਇਕ ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਨਾ ਤਾਂ ਭਗਤਾਂ ਅਤੇ ਨਾ ਹੀ ਸੇਵਕਾਂ ਨੂੰ ਐਂਡਰਾਇਡ ਫੋਨ ਲਿਜਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਐੱਸ.ਜੇ.ਟੀ.ਏ. ਦੇ ਮੁੱਖ ਪ੍ਰਸ਼ਾਸਕ ਵੀਰ ਵਿਕਰਮ ਯਾਦਵ ਨੇ ਕਿਹਾ ਕਿ ਜਗਨਨਾਥ ਮੰਦਰ ਦੇ ਪੁਲਸ ਕਮਾਂਡਰ ਅਧਿਕਾਰਤ ਸੰਚਾਰ ਲਈ ਸਿਰਫ਼ ਇਕ ਐਂਡਰਾਇਡ ਫੋਨ ਦਾ ਇਸਤੇਮਾਲ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਸੇਵਾਦਾਰਾਂ ਨੂੰ ਆਮ ਗੈਰ ਐਂਡਰਾਇਡ ਮੋਬਾਇਲ ਫੋਨ ਨਾਲ ਮਨਜ਼ੂਰੀ ਦਿੱਤੀ ਜਾਵੇਗੀ।

ਜਾਣਕਾਰੀ ਮੁਤਾਬਕ ਮੰਦਰ ਦੇ ਇਸ ਪ੍ਰਸਤਾਵ ਨੂੰ 15 ਦਸੰਬਰ ਹੋਣ ਵਾਲੀ ਮੰਦਰ ਪ੍ਰਬੰਧ ਕਮੇਟੀ ਦੀ ਬੈਠਕ ‘ਚ ਰੱਖਿਆ ਜਾਵੇਗਾ। ਯਾਦਵ ਨੇ ਕਿਹਾ ਪ੍ਰਬੰਧ ਕਮੇਟੀ ‘ਚ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਇਕ ਜਨਵਰੀ ਤੋਂ ਪਾਬੰਦੀ ਪ੍ਰਭਾਵੀ ਹੋ ਜਾਵੇਗੀ। ਇਹ ਆਦੇਸ਼ ਕਈ ਭਗਤਾਂ ਵਲੋਂ ਚੋਰੀ-ਚੋਰੀ ਤਸਵੀਰਾਂ ਲੈਣ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਤੋਂ ਬਾਅਦ ਆਇਆ ਹੈ। ਉਨ੍ਹਾਂ ‘ਚੋਂ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅਦਾਲਤ ‘ਚ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ।

 

Leave a Reply

Your email address will not be published. Required fields are marked *