MCD ਚੋਣ ਨਤੀਜੇ: ਭਾਜਪਾ ਅਤੇ ‘ਆਪ’ ’ਚ ਤਿੱਖੀ ਟੱਕਰ
ਅੰਮ੍ਰਿਤਸਰ (ਰਵਿੰਦਰ) – ਦਿੱਲੀ ਨਗਰ ਨਿਗਮ (MCD) ਚੋਣਾਂ ਲਈ ਬੁੱਧਵਾਰ ਹੋ ਰਹੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ (ਆਪ) 116 ਸੀਟਾਂ ’ਤੇ ਜਦਕਿ ਭਾਜਪਾ 91 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਕਾਂਗਰਸ ਨੂੰ ਹੁਣ ਤੱਕ 9 ਸੀਟਾਂ ਮਿਲੀਆਂ ਹਨ। ਰੁਝਾਨਾਂ ’ਚ ‘ਆਪ’ ਨੂੰ ਬਹੁਮਤ ਮਿਲ ਗਿਆ ਹੈ। ਹਾਲਾਂਕਿ ਭਾਜਪਾ ਵੀ ਹੁਣ ਤੱਕ ਸਖ਼ਤ ਟੱਕਰ ਦਿੰਦੀ ਨਜ਼ਰ ਆ ਰਹੀ ਹੈ। ਹੁਣ ਤੱਕ ਆਏ ਨਤੀਜਿਆਂ ਮੁਤਾਬਕ ਭਾਜਪਾ ਨੇ 14 ਅਤੇ ‘ਆਪ’ ਪਾਰਟੀ ਨੇ ਵੀ 14 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਕਾਂਗਰਸ ਨੂੰ 2 ਸੀਟਾਂ ਜਿੱਤ ਲਈਆਂ ਹਨ।
ਸਖ਼ਤ ਸੁਰੱਖਿਆ ਦਰਮਿਆਨ 42 ਵੋਟਿੰਗ ਕੇਂਦਰਾਂ ’ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਜਾਮਾ ਮਸਜਿਦ ਵਾਰਡ ਤੋਂ ‘ਆਪ’ ਦੀ ਸੁਲਤਾਨਾ ਆਬਾਦ ਨੇ, ਦਰਿਆਗੰਜ ਸੀਟ ’ਤੇ ਪਾਰਟੀ ਦੀ ਸਾਰਿਕਾ ਚੌਧਰੀ ਨੇ, ਜਦਕਿ ਰੰਜੀਤ ਨਗਰ ਸੀਟ ਤੋਂ ਪਾਰਟੀ ਉਮੀਦਵਾਰ ਅੰਕੁਸ਼ ਨਾਰੰਗ ਨੇ ਜਿੱਤ ਦਰਜ ਕੀਤੀ ਹੈ। ਉੱਥੇ ਹੀ ਲਕਸ਼ਮੀ ਨਗਰ ’ਚ ਭਾਜਪਾ ਦੀ ਅਲਕਾ ਰਾਘਵ ਨੇ ਜਿੱਤ ਦਰਜ ਕੀਤੀ ਹੈ। ਰੋਹਿਣੀ ਡੀ ਤੋਂ ਪਾਰਟੀ ਉਮੀਦਵਾਰ ਸਮਿਤਾ ਨੇ ਵੀ ਜਿੱਤ ਦਰਜ ਕੀਤੀ ਹੈ। ਦੱਸ ਦੇਈਏ ਕਿ ਦਿੱਲੀ ਨਗਰ ਨਿਗਮ ਦੀਆਂ 250 ਸੀਟਾਂ ’ਤੇ 4 ਦਸੰਬਰ ਨੂੰ ਵੋਟਾਂ ਪਈਆਂ ਸਨ। ਇਨ੍ਹਾਂ ਚੋਣਾਂ ’ਚ 250 ਵਾਰਡ ’ਚ ਕੁੱਲ 1,349 ਉਮੀਦਵਾਰ ਚੋਣ ਮੈਦਾਨ ਵਿਚ ਹਨ। ਦਿੱਲੀ ਨਗਰ ਨਿਗਮ ਚੋਣਾਂ ’ਤੇ ਪਿਛਲੇ 15 ਸਾਲਾਂ ਤੋਂ ਭਾਜਪਾ ਕਾਬਿਜ਼ ਹੈ। ਇਸ ਵਾਰ ਦੀਆਂ ਚੋਣਾਂ ’ਚ 50.48 ਫ਼ੀਸਦੀ ਵੋਟਾਂ ਪਈਆਂ।