November 25, 2024

ਹਿੰਦ ਮਹਾਸਾਗਰ ’ਚ ਦਾਖ਼ਲ ਹੋਇਆ ਚੀਨੀ ਜਾਸੂਸੀ ਜਹਾਜ਼

ਅੰਮ੍ਰਿਤਸਰ (ਰਵਿੰਦਰ) ਬੰਗਾਲ ਦੀ ਖਾੜੀ ’ਚ ਭਾਰਤ ਵਲੋਂ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਤੋਂ ਪਹਿਲਾਂ ਚੀਨ ਦੀ ਵੱਖ-ਵੱਖ ਨਿਗਰਾਨੀ ਉਪਕਰਣਾਂ ਨਾਲ ਲੈੱਸ ਜਾਸੂਸੀ ਜਹਾਜ਼ ‘ਯੁਆਨ ਵਾਂਗ 5’ ਹਿੰਦ ਮਹਾਸਾਗਰ ਖੇਤਰ ’ਚ ਦਾਖ਼ਲ ਹੋ ਚੁੱਕਾ ਹੈ। ਭਾਰਤੀ ਜਲ ਸੈਨਾ ਬੈਲਿਸਟਿਕ ਮਿਜ਼ਾਈਲਾਂ ਅਤੇ ਸੈਟੇਲਾਈਟ ਨਿਗਰਾਨੀ ’ਚ ਸਮਰੱਥ ਚੀਨੀ ਜਹਾਜ਼ਾਂ ਦੀ ਆਵਾਜਾਹੀ ’ਤੇ ਨਜ਼ਰ ਰੱਖੀ ਹੋਏ ਹਨ। ਅਗਸਤ ’ਚ ਹੰਬਨਟੋਟਾ ਬੰਦਰਗਾਹ ’ਤੇ ਜਹਾਜ਼ ਦੇ ਰੁਕਣ ਨਾਲ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਇਕ ਕੂਟਨੀਤਕ ਵਿਵਾਦ ਪੈਦਾ ਕਰ ਦਿੱਤਾ ਸੀ।

ਓਪਨ ਸੋਰਸ ਖੁਫੀਆ ਮਾਹਰ ਡੈਮੀਅਨ ਸਾਈਮਨ ਨੇ ਟਵੀਟ ਕੀਤਾ ਕਿ ਚੀਨ ਦਾ ਮਿਜ਼ਾਈਲ ਅਤੇ ਉਪਗ੍ਰਹਿ ਨਿਗਰਾਨੀ ਜਹਾਜ਼ ‘ਯੁਆਨ ਵਾਂਗ 5’ ਹਿੰਦ ਮਹਾਸਾਗਰ ਖੇਤਰ ’ਚ ਦਾਖ਼ਲ ਹੋ ਗਿਆ ਹੈ। ਹਿੰਦ ਮਹਾਸਾਗਰ ਖੇਤਰ ’ਚ ਜਾਸੂਸੀ ਜਹਾਜ਼ ਦੀ ਮੌਜੂਦਗੀ ਦੀਆਂ ਰਿਪੋਰਟਾਂ ’ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ। ਨਿਰਧਾਰਿਤ ਪ੍ਰੋਟੋਕੋਲ ਦੇ ਅਨੁਸਾਰ, ਭਾਰਤ ਨੇ ਹਾਲ ਹੀ ’ਚ ਇਕ ਮਿਜ਼ਾਈਲ ਪ੍ਰੀਖਣ ਦੇ ਸਬੰਧ ’ਚ ਐੱਨ. ਓ. ਟੀ. ਏ. ਐੱਮ. (ਨੋਟਿਸ ਟੂ ਏਅਰਮੈਨ /ਨੋਟਿਸ ਟੂ ਏਅਰ ਮਿਸ਼ਨ) ਜਾਰੀ ਕੀਤਾ ਹੈ।

 

Leave a Reply

Your email address will not be published. Required fields are marked *