November 25, 2024

ਜਨਮ ਦਿਨ ਮੌਕੇ ਹੋਈ ਇਕਲੌਤੇ ਪੁੱਤ ਦੀ ਮੌਤ

ਅੰਮ੍ਰਿਤਸਰ (ਰਵਿੰਦਰ) : ਪਿੰਡ ਬੌੜਾਂ ਕਲਾਂ ਦੇ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਗਮ ’ਚ ਤਬਦੀਲ ਹੋ ਗਈਆਂ ਜਦੋਂ ਜਨਮ ਦਿਨ ਮੌਕੇ ਕੇ ਇਕਲੌਤੇ ਪੁੱਤ ਦੀ ਹਾਦਸੇ ਵਿਚ ਮੌਤ ਹੋ ਗਈ। ਨਾਭਾ ਬਲਾਕ ਦੇ ਪਿੰਡ ਰਾਮਗੜ੍ਹ ‘ਚ ਬੀਤੀ ਰਾਤ ਨੌਜਵਾਨ ਕਰਨਪ੍ਰੀਤ ਸਿੰਘ ਆਪਣੇ ਜਨਮਦਿਨ ਮੌਕੇ ਪਰਿਵਾਰ ਨਾਲ ਆਪਣੀ ਭੂਆ ਘਰ ਗਿਆ ਹੋਇਆ ਸੀ ਅਤੇ ਖ਼ੁਸ਼ੀ-ਖ਼ੁਸ਼ੀ ਜਨਮਦਿਨ ਮਨ੍ਹਾ ਕੇ ਵਾਪਸ ਪਰਤ ਆਇਆ। ਜਿਸ ਤੋਂ ਬਾਅਦ ਕਰਨਪ੍ਰੀਤ ਆਪਣੇ ਖੇਤ ‘ਚ ਮੋਟਰ ਚਲਾਉਣ ਲਈ ਆਇਆ ਅਤੇ ਜਦੋਂ ਉਹ ਸਵਿਫਟ ਕਾਰ ‘ਤੇ ਸਵਾਰ ਹੋ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਅਚਾਨਕ ਉਸ ਦੀ ਕਾਰ ਦਾ ਸੰਤੁਲਣ ਵਿਗੜ ਗਿਆ ਅਤੇ ਕਾਰ ਖੇਤ ‘ਚ ਡਿੱਗ ਗਈ ਅਤੇ ਕਰਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦੱਸ ਦੇਈਏ ਕਿ ਕਰਨਪ੍ਰੀਤ ਪਰਿਵਾਰ ਦਾ ਇਕਲੌਕਾ ਮੁੰਡਾ ਸੀ ਅਤੇ ਪਿਤਾ ਨਾਲ ਖੇਤੀ ਦਾ ਕੰਮ ਵੀ ਕਰਵਾਉਂਦਾ ਸੀ। ਮ੍ਰਿਤਕ ਕਰਨਪ੍ਰੀਤ ਬੀ. ਏ. ਫਾਇਨਲ ਦਾ ਵਿਦਿਆਰਥੀ ਸੀ ਅਤੇ ਉਸ ਦੀ ਭੈਣ ਵਿਦੇਸ਼ ਗਈ ਹੋਈ ਹੈ। ਇਸ ਮੌਕੇ ਗੱਲ ਕਰਦਿਆਂ ਮ੍ਰਿਤਕ ਕਰਨਪ੍ਰੀਤ ਦੇ ਪਿਤਾ ਜਗਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰਿਸ਼ਤੇਦਾਰਾਂ ਘਰ ਆਪਣੇ ਮੁੰਡੇ ਦਾ ਜਨਮਦਿਨ ਮਨਾਇਆ ਅਤੇ ਉਹ ਉੱਥੇ ਰਹਿ ਪਏ ਪਰ ਕਰਨਪ੍ਰੀਤ ਘਰ ਵਾਪਸ ਆ ਗਿਆ ਅਤੇ ਰਾਤ ਵੇਲੇ ਖੇਤ ‘ਚ ਮੋਟਰ ਚਲਾ ਕੇ ਘਰ ਜਾਂਦੇ ਦਾ ਉਸ ਦੇ ਨਾਲ ਇਹ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ।

 

Leave a Reply

Your email address will not be published. Required fields are marked *