ਫੌਜੀਅ ਲਈ 15,000 ਬੁਲੇਟ-ਪਰੂਫ ਜੈਕਟਾਂ ਦੀ ਖਰੀਦ
ਅੰਮ੍ਰਿਤਸਰ (ਰਵਿੰਦਰ)– ਭਾਰਤੀ ਫੌਜ ਨੇ ਉੱਤਰੀ ਸਰਹੱਦਾਂ ’ਤੇ ਸੰਕਟ ਕਾਰਨ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਸਰਕਾਰ ਵਲੋਂ ਦਿੱਤੀਆਂ ਗਈਆਂ ਐਮਰਜੈਂਸੀ ਵਿੱਤੀ ਸ਼ਕਤੀਆਂ ਤਹਿਤ ਆਪਣੇ ਫੌਜੀਆਂ ਲਈ 15,000 ਤੋਂ ਵੱਧ ਬੁਲੇਟ-ਪਰੂਫ ਜੈਕਟਾਂ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਟੈਂਡਰਾਂ ਰਾਹੀਂ ਖਰੀਦੀਆਂ ਜਾ ਰਹੀਆਂ ਜੈਕਟਾਂ ਗ੍ਰੇਡ-4 ਦੀਆਂ ਹੋਣਗੀਆਂ। ਇਹ ਬੁਲੇਟ-ਪਰੂਫ ਜੈਕਟਾਂ ਨੂੰ ਸਟੀਲ ਕੋਰ ਬੁਲੇਟ ਦੇ ਖਿਲਾਫ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।
ਜਿਵੇਂ ਕਿ 2019 ’ਚ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਭਾਰਤੀ ਕੰਪਨੀ ਵਲੋਂ ਖਰੀਦ ਮੁਕਾਬਲੇ ਜਿੱਤਣ ਤੋਂ ਬਾਅਦ ਫੌਜ ਵਲੋਂ ਜੈਕਟਾਂ ਲਈ ਅਦਾ ਕੀਤੇ ਗਏ 639 ਕਰੋੜ ਦਾ ਇਕ ਹਿੱਸਾ ਚੀਨੀ ਕੰਪਨੀਆਂ ਨੂੰ ਚਲਾ ਗਿਆ। ਜੂਨ 2020 ’ਚ, ਵਪਾਰਕ ਸੰਸਥਾਵਾਂ ਨੇ ਵੀ ਸਰਕਾਰ ਤੋਂ ਚੀਨੀ ਸਮੱਗਰੀ ’ਤੇ ਨਿਰਭਰਤਾ ਘਟਾਉਣ ਲਈ ਇਕ ਨੀਤੀ ਬਣਾਉਣ ਦੀ ਅਪੀਲ ਕੀਤੀ ਸੀ, ਜਿਸ ’ਚ ਕਿਹਾ ਗਿਆ ਸੀ ਕਿ ਸੁਰੱਖਿਆ ਉਪਕਰਣਾਂ ਲਈ ਕੱਚੇ ਮਾਲ ਦੀ ਦਰਾਮਦ ਲਈ ਇਕ ਵੱਡੀ ਮਾਤਰਾ ’ਚ ਚੀਨੀ ਕੰਪਨੀਆਂ ਨੂੰ ਆਰਡਰ ਭੇਜਿਆ ਜਾ ਰਿਹਾ ਸੀ।