ਮੱਧ ਪ੍ਰਦੇਸ਼ ‘ਚ ਰਾਹੁਲ ਗਾਂਧੀ ਦਾ ਗੁਲਦਸਤਿਆ ਨਾਲ ਸਵਾਗਤ:
ਅੰਮ੍ਰਿਤਸਰ (ਰਵਿੰਦਰ) – ਕਾਂਗਰਸ ਆਗੂ ਰਾਹੁਲ ਗਾਂਧੀ ਦਾ ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲੇ ’ਚ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਕੁੱਤਿਆਂ ਦੇ ਇਕ ਜੋੜੇ ਨੇ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। 6 ਸਾਲ ਪੁਰਾਣੇ ਲੈਬਰਾਡੋਰ ਨਸਲ ਦੇ ਕੁੱਤਿਆਂ ਦਾ ਮਾਲਕ ਸਰਵ ਮਿੱਤਰ ਨਾਚਨ ਰਾਹੁਲ ਦਾ ਸਵਾਗਤ ਕਰਨ ਲਈ ਆਪਣੇ ਪਾਲਤੂ ਜਾਨਵਰਾਂ ਨਾਲ ਤਨੋਡੀਆ ਕਸਬੇ ਪਹੁੰਚੇ।
ਇੱਥੇ ਜਾਨਵਰ ਲੀਜੋ ਅਤੇ ਰੇਕਸੀ ਨੇ ਯਾਤਰਾ ਦੇ ਚਾਹ ਬ੍ਰੇਕ ਦੌਰਾਨ ‘ਚਲੇ ਕਦਮ ਜੁੜੇ ਵਤਨ ਅਤੇ ਨਫਰਤ ਛੋਡੋ, ਭਾਰਤ ਜੋੜੋ’ ਦੇ ਸੰਦੇਸ਼ ਨਾਲ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। ਇੰਦੌਰ ਨਿਵਾਸੀ ਨਾਚਨ ਨੇ ਕਿਹਾ, ‘‘ਅਸੀਂ ਯਾਤਰਾ ਲਈ ਕੁਝ ਵੱਖਰਾ ਕਰਨਾ ਚਾਹੁੰਦੇ ਸੀ। ਅਸੀਂ ਕੁੱਤਿਆਂ ਨੂੰ ਗਾਂਧੀ ਨੂੰ ਗੁਲਦਸਤੇ ਸੌਂਪਣ ਦੀ ਸਿਖਲਾਈ ਦਿੱਤੀ। ਰਾਹੁਲ ਗਾਂਧੀ ਨੇ ਨਾ ਸਿਰਫ਼ ਲੀਜੋ ਅਤੇ ਰੇਕਸੀ ਤੋਂ ਗੁਲਦਸਤੇ ਲਏ ਸਗੋਂ ਇਸ ਮੌਕੇ ਉਨ੍ਹਾਂ ਨਾਲ ਫੋਟੋਆਂ ਖਿਚਵਾਉਣ ਲਈ ਪੋਜ਼ ਵੀ ਦਿੱਤੇ।