November 25, 2024

ਪੰਜਾਬ ਸਰਕਾਰ ਵਲੋਂ ਹਾਈ ਸੀਕਿਓਰਿਟੀ ਜੇਲ੍ਹ ਬਣਾਉਣ ਦੀ ਤਿਆਰੀ

Taken this focused picture of the main entrance of a jail with people waking aware from it. Tried to capture the convict escorted by three security personal.

ਅੰਮ੍ਰਿਤਸਰ (ਰਵਿੰਦਰ) : ਪੰਜਾਬ ਦੀਆਂ ਜੇਲ੍ਹਾਂ ‘ਚੋਂ ਮੋਬਾਈਲ ਕਲਚਰ ਨੂੰ ਖ਼ਤਮ ਕਰਨ ਅਤੇ ਜੇਲ੍ਹਾਂ ‘ਚ ਗੈਂਗਸਟਰਾਂ ਦਾ ਦਬਦਬਾ ਘੱਟ ਕਰਨ ਲਈ ਮੌਜੂਦਾ ਸੂਬਾ ਸਰਕਾਰ ਹੁਣ ਹਰਕਤ ‘ਚ ਹੈ, ਕਿਉਂਕਿ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਅੰਦਰੋਂ ਚੱਲ ਰਹੀਆਂ ਸਰਗਰਮੀਆਂ ਲਈ ਸਰਕਾਰ ਨੂੰ ਘੇਰ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਵਿਚ ਨਵਾਂਸ਼ਹਿਰ ਨੇੜੇ ਕਈ ਏਕੜ ਵਿਚ ਉੱਚ ਸੁਰੱਖਿਆ ਵਾਲੀ ਜੇਲ੍ਹ ਬਣਾਉਣ ਦੀ ਯੋਜਨਾ ਹੈ। ਇਸ ਨਵੀਂ ਬਣਨ ਵਾਲੀ ਜੇਲ੍ਹ ਵਿਚ ਉਹ ਸਾਰੇ ਪ੍ਰਬੰਧ ਕੀਤੇ ਜਾਣਗੇ, ਜਿਸ ਨਾਲ ਜੇਲ੍ਹ ‘ਚੋਂ ਮੁਜਰਮਾਂ ਦੀਆਂ ਅਪਰਾਧਿਕ ਸਰਗਰਮੀਆਂ ਨੂੰ ਠੱਲ੍ਹ ਪਵੇਗੀ।

ਜ਼ਿਕਰਯੋਗ ਹੈ ਕਿ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਜੇਲ੍ਹਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ​​ਕਰਨ ਲਈ ਹੁਣ ਪੰਜਾਬ ਵਿਚ ਅਜਿਹੀਆਂ ਜੇਲ੍ਹਾਂ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨੂੰ ਅੰਦਰੂਨੀ ਜਾਂ ਬਾਹਰੀ ਤਾਕਤਾਂ ਪ੍ਰਭਾਵਿਤ ਨਾ ਕਰ ਸਕਣ। ਵਿਭਾਗ ਨੇ ਇਸ ਜੇਲ੍ਹ ਦਾ ਖਰੜਾ ਤਿਆਰ ਕਰ ਲਿਆ ਹੈ। ਨਵੀਂ ਹਾਈ ਸੀਕਿਓਰਿਟੀ ਜੇਲ੍ਹ ਦੀਆਂ ਕੰਧਾਂ ਹੀ ਇਸ ਦੀ ਸੁਰੱਖਿਆ ਦੀ ਗਵਾਹੀ ਭਰਨਗੀਆਂ, ਜੋ ਅਤਿ-ਆਧੁਨਿਕ ਢੰਗ ਨਾਲ ਬਣਾਈਆਂ ਜਾਣਗੀਆਂ। ਜੇਲ੍ਹ ਦੀਆਂ ਕੰਧਾਂ ਦੀਆਂ ਇੱਟਾਂ ਨੂੰ ਠੋਸ ਕੰਕਰੀਟ ਭਰਿਆ ਜਾਵੇਗਾ। ਕੰਧਾਂ ਨੂੰ ਇੰਨਾ ਉੱਚਾ ਉਸਾਰਿਆ ਜਾਵੇਗਾ ਕਿ ਕੋਈ ਬਾਹਰੋਂ ਕੁਝ ਨਾ ਸੁੱਟ ਸਕੇ।

 

Leave a Reply

Your email address will not be published. Required fields are marked *