Indigo ਫਲਾਈਟ ‘ਚ ਆਈ ਖ਼ਰਾਬੀ – ਮੁੰਬਈ ਡਾਇਵਰਟ
ਅੰਮ੍ਰਿਤਸਰ (ਰਵਿੰਦਰ) : ਇੰਡੀਗੋ ਦੀ ਕੰਨੂਰ ਤੋਂ ਦੋਹਾ ਜਾਣ ਵਾਲੀ ਫਲਾਈਟ ਨੂੰ ਮੁੰਬਈ ਏਅਰਪੋਰਟ ‘ਤੇ ਡਾਇਵਰਟ ਕਰ ਦਿੱਤਾ ਗਿਆ। ਇੱਕ ਦਿਨ ਵਿੱਚ ਤਕਨੀਕੀ ਖਰਾਬੀ ਦਾ ਇਹ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਵੀ ਸਪਾਈਸਜੈੱਟ ਅਤੇ ਕਤਰ ਏਅਰਵੇਜ਼ ਦੀ ਫਲਾਈਟ ‘ਚ ਤਕਨੀਕੀ ਖਰਾਬੀ ਦੀ ਘਟਨਾ ਸਾਹਮਣੇ ਆਈ ਸੀ। ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀ ਫਲਾਈਟ ਨੂੰ ਮੁੰਬਈ ‘ਚ ਅੱਧ ਵਿਚਕਾਰ ਉਤਾਰਨਾ ਪਿਆ। ਏਅਰਲਾਈਨ ਨੇ ਕਿਹਾ, ਫਲਾਈਟ ਨੰਬਰ 6E-1715 ਨੂੰ ਸਾਵਧਾਨੀ ਦੇ ਤੌਰ ‘ਤੇ ਮੁੰਬਈ ਵੱਲ ਮੋੜ ਦਿੱਤਾ ਗਿਆ।
ਇੱਕ ਬਿਆਨ ਵਿਚ ਕੰਪਨੀ ਨੇ ਕਿਹਾ, “ਆਪ੍ਰੇਟਿੰਗ ਕਰੂ ਨੇ ਫਲਾਈਟ ਵਿੱਚ ਇੱਕ ਤਕਨੀਕੀ ਸਮੱਸਿਆ ਵੇਖੀ, ਜਿਸ ਤੋਂ ਬਾਅਦ ਉਡਾਣ ਨੂੰ ਮੁੰਬਈ ਵੱਲ ਮੋੜ ਦਿੱਤਾ ਗਿਆ। ਯਾਤਰੀਆਂ ਦੀ ਅੱਗੇ ਦੀ ਯਾਤਰਾ ਲਈ ਇੱਕ ਬਦਲਵੀਂ ਉਡਾਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।” ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਈਡ੍ਰੌਲਿਕ ਲੀਕ ਕਾਰਨ ਜਹਾਜ਼ ਨੂੰ ਮੋੜ ਦਿੱਤਾ ਗਿਆ ਸੀ।