November 25, 2024

8 ਸਾਲਾ ਬੱਚੀ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਦਾ ਸਫ਼ਰ ਸ਼ੁਰੂ ਕੀਤਾ

ਅੰਮ੍ਰਿਤਸਰ (ਰਵਿੰਦਰ) : ਪਟਿਆਲਾ ਦੀ ਰਹਿਣ ਵਾਲੀ 8 ਸਾਲਾ ਬੱਚੀ ਰਾਵੀ ਕੌਰ ਦੇ ਪਿਤਾ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸਾ ਮੱਧ ਪ੍ਰਦੇਸ਼ ਦੇ ਗੁਨਾ ‘ਚ ਵਾਪਰਿਆ। ਰਾਵੀ ਦੇ ਪਿਤਾ ਸਿਮਰਜੀਤ ਸਿੰਘ ਇਸ ਹਾਦਸੇ ‘ਚ ਜ਼ਖ਼ਮੀ ਹੋ ਗਏ ਹਨ। ਹਾਦਸੇ ‘ਚ ਉਨ੍ਹਾਂ ਦਾ ਕੈਮਰਾ ਅਤੇ ਲੈਪਟਾਪ ਵੀ ਟੁੱਟ ਗਿਆ। ਹੁਣ ਰਾਵੀ ਕੌਰ ਦੇ ਇਸ ਸਫ਼ਰ ‘ਚ ਅਗਲੇ ਪੜਾਅ ਲਈ ਉਸ ਦੀ ਮਾਂ ਅਤੇ ਭੈਣ ਸਾਥ ਦੇਣਗੀਆਂ। ਉੱਥੇ ਹੀ ਗੁਨਾ ਦੇ ਡਿਪਟੀ ਸੁਪਰਡੈਂਟ (ਡੀ.ਸੀ.) ਅਤੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਨੇ ਰਾਵੀ ਕੌਰ ਅਤੇ ਉਸ ਦੇ ਪਰਿਵਾਰ ਨੂੰ ਸਨਮਾਨਤ ਕੀਤਾ ਹੈ।

ਦੱਸਣਯੋਗ ਹੈ ਕਿ ਰਾਵੀ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਸ਼ੁਰੂ ਕੀਤਾ ਹੈ। ਰਾਵੀ ਨੇ 10 ਨਵੰਬਰ ਨੂੰ ਕਸ਼ਮੀਰ ਦੇ ਲਾਲ ਚੌਂਕ ਤੋਂ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਰਾਵੀ ਰੋਜ਼ਾਨਾ 100 ਕਿਲੋਮੀਟਰ ਸਫ਼ਰ ਕਰ ਕੇ 5 ਜਨਵਰੀ ਤੱਕ ਸਫ਼ਰ ਪੂਰਾ ਕਰੇਗੀ। ਦੱਸ ਦੇਈਏ ਕਿ ਯਾਤਰਾ ਪੂਰੀ ਹੁੰਦੇ ਹੀ ਇੰਨੀ ਛੋਟੀ ਉਮਰ ‘ਚ ਇੰਨੀ ਲੰਮੀ ਯਾਤਰਾ ਕਰਨ ਦਾ ਰਿਕਾਰਡ ਵੀ ਰਾਵੀ ਦੇ ਨਾਮ ਦਰਜ ਹੋ ਜਾਵੇਗਾ।

 

Leave a Reply

Your email address will not be published. Required fields are marked *