ਮਾਵਾਂ ਰੋਂਦੇ ਬੱਚਿਆਂ ਲਈ ਸ਼ਰਮਸਾਰ ਵਾਲੀਆਂ ਦੁਆਵਾਂ ਮੰਗ ਰਹੀਆਂ
ਅੰਮ੍ਰਿਤਸਰ (ਰਵਿੰਦਰ) : ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਅਨਾਜ ਸੰਕਟ ਕਾਰਨ ਲੋਕ ਭੁੱਖਮਰੀ ਦੇ ਕੰਢੇ ਪਹੁੰਚ ਗਏ ਹਨ। ਮਾਵਾਂ ਭੁੱਖ ਨਾਲ ਰੋਂਦੇ ਬੱਚਿਆਂ ਲਈ ਦਿਲ ਨੂੰ ਝੰਜੋੜ ਦੇਣ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਦੁਆਵਾਂ ਮੰਗ ਰਹੀਆਂ ਹਨ। ਮਾਵਾਂ ਪ੍ਰਮਾਤਮਾ ਅੱਗੇ ਬੇਨਤੀ ਕਰ ਰਹੀਆਂ ਹਨ ਕਿ ਉਨ੍ਹਾਂ ਦੇ ਬੱਚੇ ਚੰਗੀ ਤਰ੍ਹਾਂ ਸੌਂਣ ਪਰ ਭੋਜਨ ਦੀ ਮੰਗ ਨਾ ਕਰਨ ਕਿਉਂਕਿ ਖਾਣ ਨੂੰ ਦੇਣ ਲਈ ਇੱਕ ਦਾਣਾ ਵੀ ਨਹੀਂ ਹੈ। ਇਸ ਲਈ ਉਹ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਚੰਗੀ ਨੀਂਦ ਲਿਆਉਣ ਲਈ ਉਨ੍ਹਾਂ ਨੂੰ ਨੀਂਦ ਦੀ ਦਵਾਈ ਦੇ ਰਹੀਆਂ ਹਨ।
ਭੁੱਖੇ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਆਇਆ ਜਾ ਰਿਹਾ ਹੈ ਤਾਂ ਜੋ ਉਹ ਭੋਜਨ ਦੀ ਮੰਗ ਨਾ ਕਰਨ। ਦੱਸ ਦੇਈਏ ਕਿ ਅਫਗਾਨਿਸਤਾਨ ਵਿਚ 15 ਅਗਸਤ 2021 ਨੂੰ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਲੋਕਾਂ ਅਤੇ ਖਾਸ ਕਰਕੇ ਔਰਤਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ। ਅਫਗਾਨਿਸਤਾਨ ਪਹਿਲਾਂ ਹੀ ਕਈ ਸੰਕਟਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਅਜਿਹੀ ਸਥਿਤੀ ਵਿਚ ਤਾਲਿਬਾਨ ਸ਼ਾਸਨ ਨੇ ਇਸ ਦੇਸ਼ ਦੀ ਹਾਲਤ ਹੋਰ ਵੀ ਖਰਾਬ ਕਰਨ ਦਾ ਕੰਮ ਕੀਤਾ।