November 25, 2024

ਦੋ ਅੱਤਵਾਦੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦੀ ਸੁਪਾਰੀ

ਅਮ੍ਰਿਤਸਰ (ਰਵਿੰਦਰ ਕੌਰ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਨੂੰ ਖਤਰਾ ਹੈ। ਮੁੰਬਈ ਪੁਲਸ ਨੂੰ ਇਕ ਵ੍ਹਟਸਐਪ ਮੈਸੇਜ ਮਿਲਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਹੈ। ਇਸ ਮੈਸੇਜ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਮੁੰਬਈ ਟ੍ਰੈਫਿਕ ਪੁਲਸ ਨੂੰ ਭੇਜੇ ਗਏ ਆਡੀਓ ਮੈਸੇਜ ਵਿਚ ਕਿਹਾ ਗਿਆ ਹੈ ਕਿ ਦਾਊਦ ਨੇ ਮੁਸ਼ਤਾਕ ਅਹਿਮਦ ਅਤੇ ਮੁਸ਼ਤਾਕ ਨਾਂ ਦੇ 2 ਅੱਤਵਾਦੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦੀ ਸੁਪਾਰੀ ਦਿੱਤੀ ਹੈ। ਇਸ ਮਾਮਲੇ ਵਿਚ ਵਰਲੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਸ ਮੈਸੇਜ ਭੇਜਣ ਵਾਲੇ ਦੀ ਭਾਲ ਕਰ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸੇ ਸਾਲ ਅਗਸਤ ਮਹੀਨੇ ’ਚ ਵੀ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ। ਉਸ ਸਮੇਂ ਇਕ ਈ-ਮੇਲ ਭੇਜ ਕੇ ਕਿਹਾ ਗਿਆ ਕਿ ਅੱਤਵਾਦੀਆਂ ਦੇ ਸਲੀਪਰ ਸੈੱਲ ’ਚ ਸ਼ਾਮਿਲ 20 ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਲਈ ਤਿਆਰ ਹਨ। ਈ-ਮੇਲ ’ਚ ਕਿਹਾ ਗਿਆ ਸੀ ਕਿ ਇਸ ਸਲੀਪਰ ਸੈੱਲ ਕੋਲ 20 ਕਿਲੋ ਆਰ.ਡੀ.ਐਕਸ, ਹੈ। ਈ-ਮੇਲ ਭੇਜਣ ਵਾਲੇ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਸਦੇ ਅੱਤਵਾਦੀਆਂ ਨਾਲ ਸੰਬੰਧ ਹਨ। ਈ-ਮੇਲ ’ਚ ਕਿਹਾ ਗਿਆ ਸੀ ਕਿ ਇਸ ਸਾਜ਼ਿਸ਼ ਦੇ ਖੁਲਾਸੇ ਤੋਂ ਬਚਣ ਲਈ ਉਹ ਖ਼ੁਦਖੁਸ਼ੀ ਕਰ ਰਿਹਾ ਹੈ।

 

 

Leave a Reply

Your email address will not be published. Required fields are marked *