ਰਾਵੀ ਕਿਨਾਰਿਓ ਰੇਤਾ ਚੋਰੀ ਕਰਦੇ, ਦੋ ਵਿਅਕਤੀ ਗਿਰਫ਼ਤਾਰ
ਅੰਮ੍ਰਿਤਸਰ (ਰਵਿੰਦਰ ਕੌਰ) : ਜ਼ਿਲ੍ਹਾ ਪੁਲਿਸ ਕਪਤਾਨ ਅੰਮਿ੍ਤਸਰ ਦਿਹਾਤੀ ਤੇ ਉਪ ਪੁਲਿਸ ਕਪਤਾਨ ਅਜਨਾਲਾ ਦੇ ਨਿਰਦੇਸ਼ਾਂ ਮੁਤਾਬਿਕ ਪੁਲਿਸ ਥਾਣਾ ਰਮਦਾਸ ਦੇ ਮੁੱਖ ਅਫਸਰ ਐੱਸ.ਆਈ. ਅਜੈਪਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਇਕ ਪੁਲਿਸ ਪਾਰਟੀ ਸਬ-ਇੰਸ: ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਦੀ ਭਾਲ ਅੰਦਰ ਪਿੰਡ ਥੋਬਾ ਤੋਂ ਮਲਕਪੁਰ ਜਾ ਰਹੀ ਸੀ ਕਿ ਉਨ੍ਹਾਂ ਨੂੰ ਇੱਕ ਟਰੈਕਟਰ ਸਮੇਤ ਟਰਾਲੀ ਮਿਲਿਆ ਜਿਸ ਨੂੰ ਰੋਕ ਕੇ ਪੁੱਛ ਗਿੱਛ ਕੀਤੀ ਤਾਂ ਉਸ ਨੂੰ ਚਲਾ ਰਹੇ ਪਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਚਾਹੜਪੁਰ ਵਲੋਂ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਣ ਤੇ ਤਲਾਸ਼ੀ ਕੀਤੀ ਤਾਂ ਟਰਾਲੀ ਵਿਚ ਰੇਤ ਲੱਦੀ ਹੋਈ ਸੀ ਜੋ ਕਰੀਬ 3 ਸੈਂਕੜੇ ਸੀ |
ਇਸਦੀ ਜਾਣਕਾਰੀ ਜੇ.ਈ. ਕਮ. ਮਾਇਨਿੰਗ ਇੰਸ: ਹਰਦੀਪ ਸਿੰਘ ਨੂੰ ਦਿੱਤੀ ਜੋ ਮੌਕੇ ਤੇ ਪੁੱਜੇ ਤਾਂ ਪਤਾ ਲੱਗਾ ਕਿ ਇਹ ਰੇਤ ਦਰਿਆ ਰਾਵੀ ਦੇ ਕਿਨਾਰੇ ਤੋਂ ਚੋਰੀ ਕਰਕੇ ਲਿਜਾ ਰਹੇ ਸਨ | ਕਥਿਤ ਦੋਸ਼ੀਆਂ ਨੂੰ ਸਮੇਤ ਟਰੈਕਟਰ ਟਰਾਲੀਆਂ ਪੁਲਿਸ ਥਾਣਾ ਰਮਦਾਸ ਲਿਆ ਕੇ ਇਨ੍ਹਾਂ ਖਿਲਾਫ ਮਾਇਨਿੰਗ ਤੇ ਮਿਨਰਲ ਐਕਟ 1957ਦੀ ਧਾਰਾ 21(1) ਤੇ ਨੈਸ਼ਨਲ ਗਰੀਨ ਟਿ੍ਬਿਊਨਲ ਦੇ ਹੁਕਮ 19 ਫਰਵਰੀ 2020 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪੁੱਛ-ਗਿੱਛ ਦੌਰਾਨ ਉਕਤ ਵਿਅਕਤੀਆਂ ਨੇ ਦੱਸਿਆ ਕਿ ਇਹ ਰੇਤਾ ਉਨ੍ਹਾਂ ਨੂੰ ਹਰਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਮਲਕਪੁਰ ਨੇ ਭਰਾਈ ਹੈ |