ਪੰਜਾਬ, ਅੱਤਵਾਦ ਨਸ਼ਾ ਸਮੱਗਲਰਾਂ ‘ਤੇ ਸਾਈਬਰ ਠੱਗਾ ਦੇ ਚੜ੍ਹਿਆ ਨਿਸ਼ਾਨੇ
ਅੰਮ੍ਰਿਤਸਰ (ਰਵਿੰਦਰ ਕੌਰ) : ਪੰਜਾਬ ਦੇ ਲੋਕ ਹੁਣ ਅੱਤਵਾਦ ਨਸ਼ਾ ਸਮੱਗਲਰਾਂ ‘ਤੇ ਸਾਈਬਰ ਠੱਗਾ ਦੇ ਨਿਸ਼ਾਨੇ ‘ਤੇ ਕਿਉਂਕਿ ਪੰਜਾਬ ਤੋਂ ਹੀ ਵੱਧ ਲੋਕਾਂ ਦੇ ਰਿਸ਼ਤੇਦਰ ਵਿਦੇਸ਼ਾਂ ’ਚ ਹੁੰਦੇ ਹਨ ਤੇ ਪੰਜਾਬੀ ਭਾਸ਼ਾ ਨੂੰ ਜਾਣਦੇ ਹੋਣ ਦਾ ਫਾਇਦਾ ਉਠਾ ਕੇ ਉਹ ਪੰਜਾਬੀ ਲੋਕਾਂ ਨੂੰ ਕਾਲ ਕਰ ਕੇ ਖੁਦ ਦਾ ਰਿਸ਼ਤੇਦਾਰ ਦੱਸਦੇ ਹਨ ਤੇ ਫਿਰ ਬਹੁਤ ਚਲਾਕੀ ਨਾਲ ਉਨ੍ਹਾਂ ਨੂੰ ਆਪਣੇ ਜਾਲ ’ਚ ਫਸਾ ਕੇ ਲੱਖਾਂ ਰੁਪਏ ਟਰਾਂਸਫਰ ਕਰਵਾ ਲੈਂਦੇ ਹਨ। 1 ਨਵੰਬਰ ਤੋਂ ਹੁਣ ਤਕ ਕਮਿਸ਼ਨਰੇਟ ਪੁਲਸ ਲਗਭਗ 23 ਅਜਿਹੇ ਕੇਸ ਦਰਜ ਕਰ ਚੁੱਕੀ ਹੈ, ‘ਤੇ ਹੁਣ ਜਲੰਧਰ ਤੋਂ ਹੀ ਲੱਗਭਗ ਪੌਣੇ 2 ਕਰੋੜ ਰੁਪਏ ਦੀ ਠੱਗੀ ਮਾਰ ਚੁੱਕੇ ਹਨ। ਇਹ ਠੱਗ ਵਧੇਰੇ ਕਾਲਾਂ ਵ੍ਹਟਸਐਪ ‘ਤੇ ਕਰਦੇ ਹਨ ‘ਤੇ ਖੁਦ ਨੂੰ ਉਨ੍ਹਾਂ ਦਾ ਰਿਸ਼ਤੇਦਾਰ ਦੱਸਦੇ ਹਨ।
ਕਮਿਸ਼ਨਰੇਟ ਪੁਲਸ ਨੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਅਜਿਹੇ ਸਾਈਬਰ ਫਰਾਡ ਦੇ ਕੇਸਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਇਕ ਚੀਜ਼ ਕਾਮਨ ਮਿਲੀ। ਫਰਜ਼ੀ ਬੈਂਕ ਦੇ ਕਾਲਸ ਤੇ ਜਿਹੜੇ ਖਾਤਿਆਂ ’ਚ ਰਕਮ ਟਰਾਂਸਫਰ ਕਰਵਾਈ ਜਾਂਦੀ ਹੈ ਉਹ ਐੱਮ. ਪੀ., ਯੂ. ਪੀ., ਬਿਹਾਰ, ਝਾਰਖੰਡ, ਵੈਸਟ ਬੰਗਾਲ ਵਰਗੇ ਸੂਬਿਆਂ ਦੇ ਲੋਕਾਂ ਦੇ ਨਾਂ ਹਨ। ਇਹ ਵੀ ਪੁਖਤਾ ਨਹੀਂ ਹਨ ਕਿ ਖਾਤੇ ਤੇ ਸਿਮ ਕਾਰਡ ਲੋਕਾਂ ਦੇ ਆਈ. ਡੀ. ਕਾਰਡ ਚੁਰਾ ਕੇ ਵਰਤੋਂ ਕੀਤੇ ਜਾਂਦੇ ਹਨ ਜਾਂ ਫਿਰ ਉਨ੍ਹਾਂ ਲੋਕਾਂ ਦੀ ਕੋਈ ਭੂਮਿਕਾ ਵੀ ਰਹਿੰਦੀ ਹੈ। ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਜ਼ਿਆਦਾਤਰ ਕਾਲਸ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਆਉਂਦੇ ਹਨ। ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤ ਦੇ ਕੁਝ ਲੋਕ ਪਾਕਿਸਤਾਨ ਦੇ ਸਾਈਬਰ ਠੱਗਾਂ ਦੇ ਨਾਲ ਮਿਲੇ ਹੋਏ ਹੋ ਸਕਦੇ ਹਨ। ਅਜਿਹੇ ’ਚ ਲੋਕਾਂ ਨੂੰ ਚੌਕਸੀ ਵਰਤਣ ਦੀ ਲੋੜ ਹੈ ਤੇ ਜੇਕਰ ਅਜਿਹੀ ਕਾਲ ਆਏ ਤਾਂ ਉਨ੍ਹਾਂ ਦੀਆਂ ਗੱਲਾਂ ’ਚ ਨਾ ਆਉਣ।