ਕੈਨੇਡਾ ਵਿਖੇ ਓਂਟਾਰੀਓ ਦੇ ਪਹਿਲੇ ਸਿੱਖ ਸਾਂਸਦ ਜਗਮੀਤ ਸਿੰਘ
ਅੰਮ੍ਰਿਤਸਰ (ਰਵਿੰਦਰ ਕੌਰ): ਕੈਨੇਡਾ ਵਿਖੇ ਓਂਟਾਰੀਓ ਦੇ ਪਹਿਲੇ ਸਿੱਖ ਸਾਂਸਦ ਰਿਹਾ ਜਗਮੀਤ ਸਿੰਘ ਨੂੰ 2013 ਵਿੱਚ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪਰ ਉਹ 2019 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਉਸਨੇ ਸੰਘੀ ਚੋਣਾਂ ਵਿੱਚ ਐਨਡੀਪੀ ਦੀ ਅਗਵਾਈ ਕੀਤੀ ਅਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਹਾਲਾਂਕਿ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਚੋਣਾਂ ਵਿੱਚ 25 ਸੀਟਾਂ ਮਿਲੀਆਂ ਹਨ।
ਹਾਲ ਹੀ ਦੇ ਦਿਨਾਂ ਵਿਚ ਜਗਮੀਤ ਸਿੰਘ ਜਰਮਨੀ ਗਏ ਸਨ। ਇਸ ਦੌਰਾਨ ਉਨ੍ਹਾਂ ਦੀ ਚਾਂਸਲਰ ਓਲਾਫ ਸਕੋਲਜ਼ ਨਾਲ ਪਹਿਲੀ ਮੁਲਾਕਾਤ ਹੋਈ। ਇਸ ਦੌਰਾਨ ਸਿੰਘ ਨੇ ਸੁਰੱਖਿਆ ਅਤੇ ਲੋਕਤੰਤਰ ‘ਤੇ ਪੈਨਲ ਚਰਚਾ ‘ਚ ਵੀ ਹਿੱਸਾ ਲਿਆ। ਸਿੰਘ ਨੂੰ ਅੰਤਰਰਾਸ਼ਟਰੀ ਮੰਚ ‘ਤੇ ਇਸ ਤਰ੍ਹਾਂ ਦੇਖਣਾ ਉਨ੍ਹਾਂ ਦੀ ਪਾਰਟੀ ਐਨਡੀਪੀ ਲਈ ਇਕ ਵੱਖਰਾ ਅਨੁਭਵ ਹੈ। ਐਨਡੀਪੀ ਦਾ ਮੰਨਣਾ ਹੈ ਕਿ ਸਿੰਘ ਨੂੰ ਆਪਣੀ ਪਾਰਟੀ ਦੇ ਵਿਚਾਰ ਅੰਤਰਰਾਸ਼ਟਰੀ ਮੰਚ ‘ਤੇ ਸਾਂਝੇ ਕਰਨੇ ਚਾਹੀਦੇ ਹਨ।
ਜਦਕਿ ਸਿੰਘ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਲੋਕ ਸਾਨੂੰ ਆਪਣੀ ਗਣਨਾ ਜਾਂ ਆਪਣੇ ਫ਼ੈਸਲਿਆਂ ‘ਤੇ ਵਿਚਾਰ ਕਰਨ ਲਈ ਮਹੱਤਵਪੂਰਨ ਸਥਾਨ ਸਮਝਣ। ਅਸੀਂ ਕੈਨੇਡਾ ਵਿੱਚ ਕੁਝ ਜ਼ਰੂਰੀ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਇੱਕ ਟਰੈਕ ਰਿਕਾਰਡ ਦਿਖਾਇਆ ਹੈ ਕਿ ਅਸੀਂ ਕੰਮ ਕਰ ਸਕਦੇ ਹਾਂ।ਜਗਮੀਤ ਸਿੰਘ ਨੇ ਕਿਹਾ ਕਿ ਕਿਵੇਂ ਐਨਡੀਪੀ ਦੀ ਸਹਿਯੋਗੀ, ਸੋਸ਼ਲ ਡੈਮੋਕਰੇਟਿਕ ਪਾਰਟੀ (ਐਸਪੀਡੀ), ਜਰਮਨੀ ਦੀਆਂ 2021 ਦੀਆਂ ਫੈਡਰਲ ਚੋਣਾਂ ਵਿੱਚ ਪਿੱਛੇ ਰਹਿਣ ਤੋਂ ਲੈ ਕੇ ਉੱਭਰਦੀ ਹੋਈ ਜਿੱਤ ਤੱਕ ਗਈ। ਸਿੰਘ ਨੇ ਕਿਹਾ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਐਨਡੀਪੀ ਕੈਨੇਡਾ ਵਿੱਚ ਵੱਡੀ ਪਾਰਟੀ ਵਜੋਂ ਉਭਰੇਗੀ ਪਰ ਅਜਿਹਾ ਹੋਇਆ ਹੈ।