November 25, 2024

ਨਾਇਜੀਰਿਆ : 2 ਬੱਸਾਂ ਨੂੰ ਲਗੀ ਅੱਗ, 37 ਜ਼ਿੰਦਾਂ ਸੜੇ

ਅੰਮ੍ਰਿਤਸਰ (ਰਾਵਿੰਦੇਵਰ ਕੌਰ): 2 ਬੱਸਾਂ ਵਿਚਾਲੇ ਹੋਇ ਟੱਕਰ ‘ਚ ਉਤਰੀ-ਪੂਰਬੀ ਨਾਇਜੀਰਿਆ ਦੇ ਬੋਰਨੋ ਸ਼ਹਿਰ ਵਿਚ ਘਟੋਂ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ। ਮੋਰਨੋ ਦੇ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਬੋਰਨੋ ਵਿਚ ਫੈਡਰਲ ਰੋਡ ਸੇਫਟੀ ਕੋਰਪਸ ਸੈਕਟਰ ਕਮਾਂਡਰ ਉਟੇਨ ਬੋਈ ਨੇ ਦਸਿਆ ਕਿ ਮੇਦੁਗੁਰੀ ਰੋਡ ‘ਤੇ 2 ਬੱਸਾਂ ਵਿਚ ਅੱਗ ਲੱਗ ਗਈ। ਬੋਈ ਨੇ ਹਾਦਸੇ ਲਈ ਬੱਸਾਂ ਦੀ ਤੇਜ਼ ਰਫ਼ਤਾਰ ਲਈ ਬੱਸ ਬ੍ਰਾਈਵਰਾਂ ਨੂੰ ਜ਼ਿਮੇਵਾਰ ਠਹਰਾਇਆ।

ਉਨ੍ਹਾਂ ਦਸਿਆ ਕਿ ਦੋਵੇਂ ਬੱਸਾਂ ਉਲਟ ਦਿਸ਼ਾਵਾਂ ਚ ਜਾ ਰਹੀਆਂ ਸਨ ਪਰ ਉਂਨ੍ਹਾਂ ਵੱਚੋਂ ਇਕ ਨੇ ਕੰਟਰੋਲ ਗੁਆ ਦਿਤਾਂ, ਜਿਸ ਨਾਲ ਦੋਨਾਂ ਬੱਸਾਂ ਦੀ ਟੱਕਰ ਹੋ ਗਈ। ਅਧਿਕਾਰੀ ਨੇ ਕਿਹਾ ਕਿ ਅੱਜ ਹਾਦਸੇ ਵਿਚ ਮਾਰੇ ਗਏ ਸਾਰੇ ਪੀੜਿਤਾਂ ਦਾ ਸਮੂਹਿਕ ਸਸਕਾਰ ਕੀਤਾ ਜਾਵੇਗਾ, ਕਿਉਕਿ ਪੁਲਿਸ ਨੂੰ ਪਹਿਲਾ ਜੀ ਇਸ ਸਬੰਧੀ ਅਦਾਲਤੀ ਹੁਕਮ ਮਿਲ ਚੁਕੇ ਹਨ। ਨਾਇਜੀਰਿਆ ਵਿੱਚ ਇਸ ਤਰਾਂ ਦੇ ਹਾਦਸੇ ਅਕਸਰ ਹੀ ਵਾਪਰਦੇ ਰਹਿੰਦੇ ਹਨ,ਜਿਸ ਦਾ ਕਾਰਨ ਤੇਜ ਰਫਤਾਰ, ਉਵਰਲੋਡਿੰਗ, ਖਰਾਬ ਸੜਕਾਂ ਅਤੇ ਲਾਪਰਵਾਹੀ ਨਾਲ ਵਾਹਨਾਂ ਨੂੰ ਚਲਾਣਾ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *