November 25, 2024

ਅਮ੍ਰਿਤਪਾਲ ਸਿੰਘ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ, ਖ਼ਾਲਸਾ ਵਹੀਰ ਦੀ ਯਾਤਰਾ ਸ਼ੁਰੂ

Chief of a social organisation, Amritpal Singh (C) along with devotees takes part in a Sikh initiation rite ceremony also known as Amrit Sanskar at Akal Takht Sahib in the Golden Temple in Amritsar on October 30, 2022. (Photo by Narinder NANU / AFP) (Photo by NARINDER NANU/AFP via Getty Images)

ਅੰਮ੍ਰਿਤਸਰ (ਰਵਿੰਦਰ ਕੌਰ)- ‘ਵਾਰਿਸ ਪੰਜਾਬ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅੰਮ੍ਰਿਤਸਰ ਤੋਂ ਅੱਜ ਖਾਲਸਾ ਵਹੀਰ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯਾਤਰਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਹੋਵੇਗੀ। ਵਹੀਰ ਯਾਤਰਾ ਦੇ 13 ਪੜ੍ਹਾਅ ਹੋਣਗੇ। ਸ੍ਰੀ ਹਰਿਮੰਦਰ ਸਾਹਿਬ ਤੋਂ ਅ੍ਰੰਮਿਤਪਾਲ ਪਾਲ ਸਿੰਘ ਨੇ ਸਮਰਥਕਾਂ ਦੇ ਭਾਰੀ ਇਕੱਠ ਨਾਲ ਖਾਲਸਾ ਵਹੀਰ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਭਾਰੀ ਗਿਣਤੀ ‘ਚ ਸਮਰਥਕਾਂ ਦਾ ਹਜੂਮ ਇਕੱਠਾ ਹੋਇਆ। 13 ਪੜ੍ਹਾਵਾਂ ‘ਤੇ ਅੰਮ੍ਰਿਤ ਸੰਚਾਰ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਹੀਰ ਯਾਤਰਾ ਪਹੁੰਚੇਗੀ।

ਉਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਨੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਖਾਲਸਾ ਵਹੀਰ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਅਤੇ ਕੋਈ ਵੀ ਧਰਮ ਦਾ ਵਿਅਕਤੀ ਹੋਵੇ ਉਹ ਵੀ ਇਸ ਖਾਲਸਾ ਵਹੀਰ ਵਿਚ ਆਪਣੀ ਸ਼ਕਤੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਖਾਲਸਾ ਵਹੀਰ ਪੰਜਾਬ ਦੇ ਨਾਲ ਪੰਜਾਬ ਦੇ ਹੋਰ ਸੂਬਿਆਂ ਤੋਂ ਬਾਹਰ ਵੀ ਜਾ ਕੇ ਆਪਣਾ ਪ੍ਰਚਾਰ ਕਰੇਗੀ। ਸਰਕਾਰ ਅਤੇ ਪ੍ਰਸ਼ਾਸਨ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਾਣ-ਬੁੱਝ ਕੇ ਨੌਜਵਾਨਾਂ ਉੱਤੇ ਤਸ਼ੱਦਦ ਢਾਹੁਣ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਹਥਿਆਰ ਉਨ੍ਹਾਂ ਤੋਂ ਵਾਪਸ ਲੈ ਕੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਐੱਸ. ਜੀ. ਪੀ.ਸੀ. ਦਾ ਧੰਨਵਾਦ ਵੀ ਕੀਤਾ।

ਜਾਣਕਾਰੀ ਮੁਤਾਬਕ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਨੌਜਵਾਨਾਂ ਨੂੰ ਖੰਡੇ ਬਾਟੇ ਦੀ ਦਾਤ ਸ਼ਕਾਈ ਗਈ ਸੀ ਅਤੇ ਉਨ੍ਹਾਂ ਨੂੰ ਗੁਰੂ ਸਾਹਮਣੇ ਆਪਣਾ ਸਿਰ ਦੇਣ ਦੀ ਗੱਲ ਕੀਤੀ ਗਈ ਸੀ। ਉਹ ਇਕ ਵਾਰ ਫਿਰ ਤੋਂ ਹੋਣ ਪੁਰਾਤਨ ਢੰਗ ਦੇ ਨਾਲ ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ ਵਹੀਰ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸੰਪੰਨ ਹੋਵੇਗੀ ਅਤੇ ਅੰਮ੍ਰਿਤਪਾਲ ਸਿੰਘ ਦੇ ਕਹਿਣ ਦੇ ਮੁਤਾਬਕ ਪੰਜਾਬ ਦੇ ਬਾਕੀ ਹੋਰ ਸੂਬਿਆਂ ਵਿੱਚ ਵੀ ਇਹ ਵਹੀਰ ਸਿੱਖ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।

 

Leave a Reply

Your email address will not be published. Required fields are marked *