November 25, 2024

ਡੇਰਾ ਸੱਚਾ ਸੌਦਾ ਵਾਲੇ ਕਰ ਰਹੇ ਸੀ ਔਰਤਾਂ ਦਾ ਬ੍ਰੇਨਵਾਸ਼ , ਹਿੰਦੂਆਂ ਨੇ ਕਰਾਇਆ ਸਤਿਸੰਗ ਨੂੰ ਬੰਦ

ਡੇਰਾ ਸੱਚਾ ਸੌਦਾ ਵਾਲੇ ਕਰ ਰਹੇ ਸੀ ਔਰਤਾਂ ਦਾ ਬ੍ਰੇਨਵਾਸ਼ , ਹਿੰਦੂਆਂ ਨੇ ਕਰਾਇਆ ਸਤਿਸੰਗ ਨੂੰ ਬੰਦ

ਅੰਮ੍ਰਿਤਸਰ (ਰਵਿੰਦਰ ਕੌਰ ) ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 2017 ‘ਚ ਆਪਣੀਆਂ ਸਾਧਵੀਆਂ ਨਾਲ ਜਬਰ ਜ਼ਿਨਾਹ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਸਤਿਸੰਗ ਪ੍ਰੋਗਰਾਮ ’ਚ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਅਤੇ ਬਜਰੰਗ ਦਲ ਦੇ ਕਾਰਕੁੰਨਾਂ ਨੇ ਹੰਗਾਮਾ ਕਰਦੇ ਹੋਏ ਬੈਨਰ ਫਾੜ ਦਿੱਤੇ। ਬਾਅਦ ’ਚ ਪੁਲਸ ਨੇ ਇਜਾਜ਼ਤ ਪੱਤਰ ਨਾ ਦਿਖਾ ਸਕਣ ’ਤੇ ਪ੍ਰੋਗਰਾਮ ਨੂੰ ਬੰਦ ਕਰਵਾ ਦਿੱਤਾ।

ਪੁਲਸ ਅਧਿਕਾਰੀ ਅਖੰਡ ਪ੍ਰਤਾਪ ਸਿੰਘ ਨੇ ਦੱਸਿਆ ਕਿ ਰੋਜਾ ਥਾਣਾ ਇਲਾਕੇ ਸਥਿਤ ਇਕ ਮੈਰਿਜ ਹਾਲ ਦੇ ਲਾਅਨ ’ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਸਤਿਸੰਗ ਚੱਲ ਰਿਹਾ ਸੀ। ਇਸ ਦੌਰਾਨ ਵਿਹਿਪ ਨੇਤਾ ਰਾਜੇਸ਼ ਅਵਸਥੀ ਆਪਣੇ ਕਾਰਕੁੰਨਾਂ ਨਾਲ ਉਥੇ ਪਹੁੰਚੇ। ਉਨ੍ਹਾਂ ਦੱਸਿਆ ਕਿ ਉਥੇ ਵੱਡੀ ਗਿਣਤੀ ’ਚ ਵਿਦਿਆਰਥਣਾਂ ਮਿਲ ਸਤਿਸੰਗ ’ਚ ਬੱਚਿਆਂ ਤੇ ਔਰਤਾਂ ਦਾ ਬ੍ਰੇਨਵਾਸ਼ ਕੀਤਾ ਜਾ ਰਿਹਾ ਸੀ, ਇਸ ਲਈ ਅਸੀਂ ਇਸ ਦਾ ਵਿਰੋਧ ਕੀਤਾ ਅਤੇ ਬਿਨਾ ਇਜਾਜ਼ਤ ਹੋ ਰਹੇ ਸਤਿਸੰਗ ਨੂੰ ਬੰਦ ਕਰਵਾ ਦਿੱਤਾ। ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ 2 ਸਾਲ ਪਹਿਲਾਂ ਇਕ ਪੱਤਰਕਾਰ ਦੇ ਕਤਲ ਕੇਸ ‘ਚ ਉਮਰ ਕੈਦ ਅਤੇ 18 ਅਕਤੂਬਰ 2021 ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਰਣਜੀਤ ਸਿੰਘ ਕਤਲ ਕੇਸ ‘ਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ|

 

Leave a Reply

Your email address will not be published. Required fields are marked *