ਵਿਸ਼ਵ ਪ੍ਰਵਾਸੀਆਂ ’ਚ ਭਾਰਤੀਆਂ ਦੀ ਗਿਣਤੀ 6 ਫ਼ੀਸਦੀ ਤੋਂ ਜ਼ਿਆਦਾ
ਅੰਮ੍ਰਿਤਸਰ (ਰਵਿੰਦਰ ਕੌਰ )– ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਅਨੁਸਾਰ 2020 ’ਚ ਭਾਰਤੀ ਪ੍ਰਵਾਸੀਆਂ ਦੀ ਕੁੱਲ ਗਿਣਤੀ 1 ਕਰੋੜ 79 ਲੱਖ ਤੱਕ ਪਹੁੰਚ ਗਈ, ਜੋਕਿ 1990 ’ਚ 66 ਲੱਖ ਸੀ। ਮਾਈਗ੍ਰੇਸ਼ਨ ਨਾਲ ਸਬੰਧਤ ਮਾਮਲਿਆਂ ’ਤੇ ਸਰਕਾਰਾਂ ਨੂੰ ਸਲਾਹ ਦੇਣ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੀ ਤਾਜ਼ਾ ਵਿਸ਼ਵ ਪ੍ਰਵਾਸ ਰਿਪੋਰਟ ’ਚ ਵੇਖਿਆ ਗਿਆ ਹੈ ਕਿ ਆਪਣੇ ਜਨਮ ਤੋਂ ਦੇਸ਼ ਦੇ ਬਾਹਰ ਰਹਿਣ ਵਾਲੇ ਲੋਕਾਂ ਦੀ ਗਿਣਤੀ 1990 ’ਚ 152.9 ਮਿਲੀਅਨ ਤੋਂ 2020 ’ਚ ਲਗਭਗ ਦੁੱਗਣੀ ਹੋ ਕੇ 280.5 ਮਿਲੀਅਨ ਹੋ ਗਈ ਹੈ।
ਜਾਣਕਾਰੀ ਮੁਤਾਬਕ ਵਿਸ਼ਲੇਸ਼ਣ ‘ਚ ਪਾਇਆ ਗਿਆ ਕਿ ਰੁਜ਼ਗਾਰ ਵੀਜ਼ੇ ’ਤੇ ਦੇਸ਼ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ਪਿਛਲੇ ਤਿੰਨ ਸਾਲਾਂ ’ਚ ਦੁੱਗਣੀ ਹੋ ਗਈ ਹੈ। 27 ਜੁਲਾਈ 2022 ਤੱਕ 13 ਲੱਖ 2 ਹਜ਼ਾਰ ਭਾਰਤੀ ਰੁਜ਼ਗਾਰ ਲਈ ਵਿਦੇਸ਼ ਗਏ ਸਨ। ਵਿਸ਼ਲੇਸ਼ਣ ’ਚ ਇਹ ਵੀ ਪਾਇਆ ਗਿਆ ਕਿ ਇਨ੍ਹਾਂ 13 ਲੱਖ ’ਚੋਂ 1,89,206 ਭਾਰਤੀ 2020 ’ਚ ਈ. ਸੀ. ਆਰ. ਦੇਸ਼ਾਂ ਲਈ ਰਵਾਨਾ ਹੋਏ ਸਨ, ਜਦਕਿ 2018 ’ਚ ਇਹ ਗਿਣਤੀ 94,145 ਸੀ। ਜਦ ਕਿ ਕੁਝ ਭਾਰਤੀ ਮਜਦੂਰਾਂ ਦੀ ਇਕ ਵੱਡੀ ਅਬਾਦੀ ਹੈ ਜੋ ਵਿਦੇਸ਼ਾ ਚ ਨੌਕਰੀਆਂ ਦੀ ਭਾਲ ਚ ਪ੍ਰਵਾਸ ਕਰਦੇ ਹਨ | ਜੂਨ 2022 ‘ਚ ਭਾਰਤ ਛੱਡਣ ਵਾਲੇ 1,89,000 ਪ੍ਰਵਾਸੀ ਅਤੇ ਜੁਲਾਈ 2022 ਤਕ ਕੁਲ 1,85,948 ਭਾਰਤੀ ਜੀ. ਸੀ. ਸੀ. ਦੇਸ਼ਾਂ ‘ਚ ਚੱਲੇ ਗਏ ਸਨ| ਖਾੜੀ ਸਹਿਯੋਗ ਕੌਂਸਲ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ ਦੇਸ਼ਾਂ ਦਾ ਇੱਕ ਸਿਆਸੀ ਅਤੇ ਆਰਥਿਕ ਸੰਘ ਹੈ।