ਅੰਮ੍ਰਿਤਸਰ ‘ਚ ਅੱਤਵਾਦੀ ਨੈੱਟਵਰਕ ਦਾ ਪਰਦਾਫ਼ਾਸ਼
ਅੰਮ੍ਰਿਤਸਰ ’ਚ ਅੱਤਵਾਦੀ ਨੈੱਟਵਰਕ ਦਾ ਪਰਦਾਫ਼ਾਸ਼
ਅੰਮ੍ਰਿਤਸਰ–(ਰਵਿੰਦਰ ) ਅੰਮ੍ਰਿਤਸਰ ਪੁਲਸ ਨੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਨ ’ਚ ਸਫ਼ਲ ਰਹੇ , ਜੋਕਿ ਪੰਜਾਬ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ। ਪੁਲਸ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 3 ਹੈਂਡ ਗ੍ਰਨੇਡ ਅਤੇ ਇਕ ਲੱਖ ਰੁਪਏ ਬਰਾਮਦ ਕੀਤੀ ਗਈ ਹੈ। ਮੁਲਜ਼ਮ ਮਕਬੂਲਪੁਰਾ ਇਲਾਕੇ ਵੱਲ ਜਾ ਰਹੇ ਸਨ। ਪੁਲਸ ਵੱਲੋਂ ਮੁਲਜ਼ਮਾਂ ਦੀ ਕਾਰ ਵੀ ਜ਼ਬਤ ਕੀਤੀ ਗਈ ਹੈ। ਇਸ ਖ਼ਬਰ ਸਬੰਧੀ ਪੁਲਸ ਵੱਲੋਂ ਜਲਦੀ ਹੀ ਪ੍ਰੈੱਸ ਕਾਨਫ਼ਰੰਸ ਕਰਕੇ ਵੱਡੇ ਖ਼ੁਲਾਸੇ ਕਰ ਸਕਦੀ ਹੈ। ਇਹ ਦੋਵੇਂ ਮੁਲਜ਼ਮ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਅਤੇ ਆਪਣੀ ਕਾਰ ’ਚ ਹੈਂਡ ਗ੍ਰਨੇਡ ਲੈ ਕੇ ਅੰਮ੍ਰਿਤਸਰ ’ਚ ਘੁੰਮ ਰਹੇ ਸਨ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਤਲਾਸ਼ੀ ਚਲਾਈ ਅਤੇ ਦੋਵੇਂ ਮੁਲਜ਼ਮਾਂ ਨੂੰ ਫੜਿਆ। ਦੱਸਿਆ ਜਾਂਦਾ ਹੈ ਕਿ ਇਹ ਦੋਨੋ ਸ਼ਖਸ ਇਕੋ ਪਰਵਾਰ ਚੋ ਸਨ |
ਮਿਲੀ ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਾਰੇਕੇ ਵਾਸੀ ਪ੍ਰਕਾਸ਼ ਸਿੰਘ ਅਤੇ ਪਿੰਡ ਅਲੀਕੇ ਵਾਸੀ ਅੰਗਰੇਜ ਸਿੰਘ ਕਾਰ ’ਚ ਦਬੁਰਜੀ ਦੇ ਕੋਲ ਗ੍ਰੀਨ ਫ਼ੀਲਡ ਅਤੇ ਗਾਰਡਨ ਐਨਕਲੇਵ ’ਚ ਇਕ ਵ੍ਹਾਈਟ ਰੰਗ ਦੀ ਬ੍ਰੇਜਾ ਕਾਰ ਨੰਬਰ ਪੀ. ਬੀ. 05 ਏ. ਐੱਨ. 1855 ’ਚ ਘੁੰਮ ਰਹੇ ਹਨ। ਸੂਚਨਾ ਮਿਲੀ ਸੀ ਕਿ ਦੋਹਾਂ ਦੇ ਕੋਲ ਧਮਾਕਾ ਸਮੱਗਰੀ ਹੈ ਅਤੇ ਕਿਸੇ ਵੀ ਸਮੇਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ, ਜਿਸ ਤੋਂ ਬਾਅਦ ਪੁਲਸ ਨੇ ਗ੍ਰੀਨ ਫੀਲਡ ਅਤੇ ਗਾਰਡਨ ਐਨਕਲੇਵ ’ਚ ਸਰਚ ਮੁਹਿੰਮ ਚਲਾਈ ਅਤੇ ਗਿ੍ਰਫ਼ਤਾਰ ਕਰ ਲਿਆ।