ਮਨਜਿੰਦਰ ਸਿਰਸਾ ਦਾ ਵੱਡਾ ਬਿਆਨ, ਕਿਹਾ : ਨਸ਼ੇ ਨਾਲ 5 ਮਹੀਨਿਆਂ ‘ਚ ਹੁਣ ਤੱਕ 172 ਮੌਤਾਂ…
ਨਿਊਜ਼ ਡੈਸਕ (Asal Punjab): ਪੰਜਾਬ ਵਿੱਚ ਲਗਾਤਾਰ ਨਸ਼ੇ ਨਾਲ ਲੋਕਾਂ ਦੀ ਮੌਤਾਂ ਹੋ ਰਹੀਆਂ ਹਨ। ਦੱਸ ਦਈਏ ਕਿ ਆਪ ਸਰਕਾਰ ਵਲੋਂ ਲਗਾਤਰ ਨਸ਼ਾ ਖ਼ਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਨਸ਼ਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ਤੇ ਨਾ ਹੀ ਨਸ਼ਾ ਤਸਕਰਾਂ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਹੁਣ ਵੀ ਨਸ਼ੇ ਦੀ ਓਵਰਡੋਜ਼ ਨਾਲ 2 ਸਕੇ ਭਰਾਵਾਂ ਦੀ ਮੌਤ ਹੋ ਗਈ ਹੈ । ਇਸ ਮਾਮਲੇ ਨੂੰ ਲੈ ਕੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਮਾਨ ਸਰਕਾਰ ਨੂੰ ਘੇਰਿਆ ਹੈ। ਸਿਰਸਾ ਨੇ ਟਵੀਟ ਕਰ ਕਿਹਾ ਕਿ ਹੁਣ ਤੱਕ 5 ਮਹੀਨਿਆਂ ਵਿੱਚ 172 ਤੋਂ ਵੱਧ ਲੋਕਾਂ ਦੀ ਨਸ਼ੇ ਨਾਲ ਮੌਤ ਹੋ ਗਈ ਹੈ ਪਰ ਕੇਜਰੀਵਾਲ ਤੇ CM ਮਾਨ ਰੈਲੀ ਵਿੱਚ ਹੀ ਰੁੱਝੇ ਹੋਏ ਹਨ। ਉਨ੍ਹਾਂ ਦਾ ਇਸ ਮਾਮਲੇ ਵਾਲ ਕੋਈ ਧਿਆਨ ਨਹੀਂ ਹੈ। ਨਸ਼ੇ ਦੇ ਕਾਰਨ ਹੁਣ ਤੱਕ ਕਈ ਘਰ ਉਜੜ ਗਏ ਹਨ।